🔥 TRENDING Cyclone Akvan Brings Light Rain to Jha... આટકોટમાં પત્નીનું અપહરણ અને દુષ્કર્મ:... ਨਾਈਜੀਰੀਆ ''ਚ ਵੱਡਾ ਕਿਸ਼ਤੀ ਹਾਦਸਾ: ਅੰਤਿਮ... Kerala TV Announces Teaser Release Dat... Cyclone Akvan’s Remnants Trigger Showe... આઇ.ટી.આઇ.અમરેલી ખાતે દીક્ષાંત સમારોહ ૨...
22 Nov 2026•
ગુજરાતી मराठी ਪੰਜਾਬੀ বাংলা
Sports

ਭਾਰਤੀ ਸ਼ੇਰਨੀਆਂ ਦਾ ਦਬਦਬਾ: ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ ''ਚ ਦਰਜ ਕੀਤੀ ਦੂਜੀ ਜਿੱਤ

✍️ Reporter: Shamsher Singh 🗓 22 Nov 2026, 09:20 AM 👁 15
Share: 💬 WhatsApp 📘 Facebook 𝕏 Post

ਭਾਰਤੀ ਸ਼ੇਰਨੀਆਂ ਦਾ ਦਬਦਬਾ: ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ ''ਚ ਦਰਜ ਕੀਤੀ ਦੂਜੀ ਜਿੱਤ

ਭਾਰਤੀ ਸ਼ੇਰਨੀਆਂ ਦਾ ਦਬਦਬਾ: ਦੱਖਣੀ ਕੋਰੀਆ ਨੂੰ ਹਰਾ ਕੇ ਏਸ਼ੀਆਈ ਚੈਂਪੀਅਨਜ਼ ਟਰਾਫੀ ''ਚ ਦਰਜ ਕੀਤੀ ਦੂਜੀ ਜਿੱਤ
‎Sunday, Nov 22, 2026 ।
‎
‎ਭੋਪਾਲ : ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਹਾਕੀ ਟੀਮ ਨੇ 'ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ' ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਸ਼ਨੀਵਾਰ ਨੂੰ ਖੇਡੇ ਗਏ ਇੱਕ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 2-1 ਦੇ ਫ਼ਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਆਪਣੇ ਸ਼ੁਰੂਆਤੀ ਮੈਚ ਵਿੱਚ ਮਲੇਸ਼ੀਆ ਨੂੰ 4-1 ਨਾਲ ਮਾਤ ਦਿੱਤੀ ਸੀ। ਹੁਣ ਐਤਵਾਰ ਨੂੰ ਭਾਰਤੀ ਟੀਮ ਦਾ ਮੁਕਾਬਲਾ ਥਾਈਲੈਂਡ ਨਾਲ ਹੋਵੇਗਾ।
‎ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਖਿਡਾਰਨਾਂ ਨੇ ਹਮਲਾਵਰ ਖੇਡ ਦਿਖਾਉਂਦਿਆਂ ਕੋਰੀਆਈ ਡਿਫੈਂਸ 'ਤੇ ਦਬਾਅ ਬਣਾਈ ਰੱਖਿਆ। ਹਾਲਾਂਕਿ ਸ਼ੁਰੂਆਤੀ ਦੌਰ ਵਿੱਚ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਪਰ ਕੋਰੀਆਈ ਗੋਲਕੀਪਰ ਦੀ ਮੁਸਤੈਦੀ ਕਾਰਨ ਗੋਲ ਨਹੀਂ ਹੋ ਸਕਿਆ।ਆਖ਼ਰਕਾਰ ਹਾਫ-ਟਾਈਮ ਤੋਂ ਠੀਕ ਪਹਿਲਾਂ 30ਵੇਂ ਮਿੰਟ ਵਿੱਚ ਭਾਰਤ ਨੂੰ ਸਫ਼ਲਤਾ ਮਿਲੀ। ਨਵਨੀਤ ਕੌਰ ਵੱਲੋਂ ਦਿੱਤੇ ਸ਼ਾਨਦਾਰ ਪਾਸ 'ਤੇ ਦੀਪਿਕਾ ਨੇ ਸ਼ਾਟ ਮਾਰਿਆ, ਜਿਸ ਨੂੰ ਕੋਰੀਆਈ ਗੋਲਕੀਪਰ ਨੇ ਰੋਕ ਲਿਆ, ਪਰ ਸਹੀ ਸਮੇਂ 'ਤੇ ਉੱਥੇ ਮੌਜੂਦ ਮੁਮਤਾਜ਼ ਖ਼ਾਨ ਨੇ ਫੀਲਡ ਗੋਲ ਕਰਕੇ ਭਾਰਤ ਨੂੰ 1-0 ਦੀ ਲੀਡ ਦਿਵਾ ਦਿੱਤੀ।ਹਾਫ-ਟਾਈਮ ਤੋਂ ਬਾਅਦ ਵੀ ਭਾਰਤੀ ਟੀਮ ਦਾ ਦਬਦਬਾ ਬਰਕਰਾਰ ਰਿਹਾ। ਤੀਜੇ ਕੁਆਰਟਰ ਦੀ ਸ਼ੁਰੂਆਤ ਤੋਂ ਮਹਿਜ਼ ਚਾਰ ਮਿੰਟ ਬਾਅਦ ਹੀ ਮਿਲੇ ਪੈਨਲਟੀ ਕਾਰਨਰ ਦੇ ਰਿਬਾਊਂਡ 'ਤੇ ਸੁਨੇਲਿਤਾ ਟੋਪੋ ਨੇ ਸ਼ਾਨਦਾਰ ਟੱਚ ਨਾਲ ਗੇਂਦ ਨੂੰ ਗੋਲ ਪੋਸਟ ਵਿੱਚ ਪਹੁੰਚਾ ਕੇ ਭਾਰਤ ਦੀ ਲੀਡ 2-0 ਕਰ ਦਿੱਤੀ। ਮੈਚ ਦੇ ਅੰਤਿਮ ਪਲਾਂ ਵਿੱਚ ਦੱਖਣੀ ਕੋਰੀਆ ਵੱਲੋਂ ਯੰਗਯੁਨ ਹੋਂਗ ਨੇ 56ਵੇਂ ਮਿੰਟ ਵਿੱਚ ਇੱਕ ਗੋਲ ਕਰਕੇ ਵਾਪਸੀ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਦੇ ਅੱਗੇ ਦੇ ਹਮਲਿਆਂ ਨੂੰ ਨਾਕਾਮ ਕਰਦਿਆਂ 2-1 ਨਾਲ ਜਿੱਤ ਆਪਣੀ ਝੋਲੀ ਪਾ ਲਈ।
📲Get App