🔥 TRENDING মুখ্যমন্ত্রী শুভেন্দু অধিকারী সাংবাদিক... जदयू एमएलसी खालिद अनवर का बड़ा बयान गरजू विद्यार्थ्यांच्या शिक्षणाला चालना... বাংলাদেশের ভাষা নীতি হিন্দু সংখ্যালঘুর... IND Vs PAK: TEAM INDIA ਨੂੰ ਮਿਲਿਆ 314 ਦ... 4.20 करोड़ रुपए की लागत से आलनपुर सर्क...
22 Nov 2026•
ગુજરાતી मराठी ਪੰਜਾਬੀ বাংলা
Politics

ਕਾਂਗਰਸ ''ਚੋਂ ਮੁਅੱਤਲ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਚਰਨਜੀਤ ਸਿੰਘ ਚੰਨੀ, ਆਖ਼ੀ ਇਹ ਗੱਲ

✍️ Reporter: Shamsher Singh 🗓 22 Nov 2026, 07:38 PM 👁 32
Share: 💬 WhatsApp 📘 Facebook 𝕏 Post

ਕਾਂਗਰਸ ''ਚੋਂ ਮੁਅੱਤਲ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਚਰਨਜੀਤ ਸਿੰਘ ਚੰਨੀ, ਆਖ਼ੀ ਇਹ ਗੱਲ

ਕਾਂਗਰਸ ''ਚੋਂ ਮੁਅੱਤਲ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਚਰਨਜੀਤ ਸਿੰਘ ਚੰਨੀ, ਆਖ਼ੀ ਇਹ ਗੱਲ
‎Sunday, Nov 22, 2026 ।
‎ਪਟਿਆਲਾ (ssm): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵੱਲੋਂ ਮੁਅੱਤਲ ਕੀਤੇ ਗਏ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਆਖ਼ਿਆ ਕਿ ਕਾਂਗਰਸ ਪਾਰਟੀ ਮਦਨ ਲਾਲ ਜਲਾਲਪੁਰ ਵਰਗੇ ਲੀਡਰਾਂ ਨੂੰ ਗੁਆ ਨਹੀਂ ਸਕਦੇ ਤੇ ਸਾਰੇ ਮਸਲੇ ਹੱਲ ਕਰ ਲਏ ਜਾਣਗੇ।
‎
‎ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਬਾਰੇ ਪੁੱਛੇ ਜਾਣ 'ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮਸਲੇ ਦਾ ਹੱਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਦਨ ਲਾਲ ਜਲਾਲਪੁਰ ਸਾਡਾ ਭਰਾ ਹੈ ਤੇ ਕਾਂਗਰਸ ਪਾਰਟੀ ਦਾ ਨਿਧੱੜਕ ਲੀਡਰ ਹੈ, ਇਸ ਨੂੰ ਅਸੀਂ ਗੁਆ ਨਹੀਂ ਸਕਦੇ।
‎
‎ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਛੱਡ ਕੇ ਭਾਜਪਾ ਵਿਚ ਗਏ ਸਾਬਕਾ ਵਿਧਾਇਕ ਹਰਦਿਆਲ ਕੰਬੋਜ 'ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਆਖ਼ਿਆ ਕਿ ਰਾਜਪੁਰਾ ਦੇ ਵਰਕਰ ਇਸ ਗੱਲੋਂ ਕਾਫ਼ੀ ਖੁਸ਼ ਹਨ ਕਿ ਬਾਹਰੋਂ ਆਏ ਲੋਕਾਂ ਵੱਲੋਂ ਪਾਰਟੀ 'ਤੇ ਜੋ ਕਬਜ਼ਾ ਕੀਤਾ ਹੋਇਆ ਸੀ, ਉਹ ਹੁਣ ਇਸ ਤੋਂ ਮੁਕਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਲੋਕਾਂ ਨੇ ਹਾਈਕਮਾਂਡ ਲਈ ਇਕ ਸੁਨੇਹਾ ਦਿੱਤਾ ਹੈ ਕਿ ਉਹ ਇੱਥੋਂ ਰਾਜਪੁਰਾ ਦੇ ਹੀ ਕਿਸੇ ਵਿਅਕਤੀ ਨੂੰ ਟਿਕਟ ਦੇਣ ਤੇ ਉਹ ਸਭ ਤੋਂ ਵੱਧ ਲੀਡ ਨਾਲ ਇਹ ਸੀਟ ਕਾਂਗਰਸ ਦੀ ਝੋਲੀ ਵਿਚ ਪਾਉਣਗੇ।
📲Get App