🔥 TRENDING FLN Assessment Covers 1,298 Rajasthan... ਅਮ੍ਰਿਤਪਾਲ ਸਿੰਘ ਅੱਜ ਪਹੁੰਚਣਗੇ ਘਰ, ਦਾਦੀ ਦ... SBI Ordered to Pay Rs 5,000 Daily to A... રાજકોટ પથકમાં શિયાળાની સત્તાવાર આગમન,... Rajasthan Roadways Launches Two New Ud... Kochi Corporation to Deploy All Three...
21 Nov 2026•
ગુજરાતી मराठी ਪੰਜਾਬੀ বাংলা
Politics

'ਆਪ' ਦੇ ਮੀਡੀਆ ਇੰਚਾਰਜ ਨੇ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ 'ਤੇ ਵੀ ਚੁੱਕੇ ਸਵਾਲ, ਕਿਹਾ- ਮੁਫ਼ਤ ਸ਼ਰਾਬ ਮੰਗਣ ਦੇ ਦੋਸ਼ਾਂ ਸਬੰਧੀ ਵੀਡੀਓ 'ਤੇ ਜਵਾਬ ਦੇਣ ਸੁਖਬੀਰ।

✍️ Reporter: Shamsher Singh 🗓 21 Nov 2026, 10:57 AM 👁 28
Share: 💬 WhatsApp 📘 Facebook 𝕏 Post

'ਆਪ' ਦੇ ਮੀਡੀਆ ਇੰਚਾਰਜ ਨੇ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ 'ਤੇ ਵੀ ਚੁੱਕੇ ਸਵਾਲ, ਕਿਹਾ- ਮੁਫ਼ਤ ਸ਼ਰਾਬ ਮੰਗਣ ਦੇ ਦੋਸ਼ਾਂ ਸਬੰਧੀ ਵੀਡੀਓ 'ਤੇ ਜਵਾਬ ਦੇਣ ਸੁਖਬੀਰ।

'ਆਪ' ਦੇ ਮੀਡੀਆ ਇੰਚਾਰਜ ਨੇ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ 'ਤੇ ਵੀ ਚੁੱਕੇ ਸਵਾਲ, ਕਿਹਾ- ਮੁਫ਼ਤ ਸ਼ਰਾਬ ਮੰਗਣ ਦੇ ਦੋਸ਼ਾਂ ਸਬੰਧੀ ਵੀਡੀਓ 'ਤੇ ਜਵਾਬ ਦੇਣ ਸੁਖਬੀਰ।
‎21 nov 2026,Need24: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਦੋਸ਼ ਲਾਇਆ ਹੈ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਨੂੰ ਹੁਲਾਰਾ ਮਿਲਿਆ। ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਉਸ ਸਮੇਂ ਇਨ੍ਹਾਂ ਕਾਰੋਬਾਰਾਂ 'ਤੇ ਚੋਣਵੇਂ ਲੋਕਾਂ ਦਾ ਦਬਦਬਾ ਕਾਇਮ ਕੀਤਾ ਗਿਆ ਅਤੇ ਸਰਕਾਰੀ ਵਿਵਸਥਾਵਾਂ ਨੂੰ ਕਮਜ਼ੋਰ ਕਰ ਕੇ ਨਿੱਜੀ ਕਾਰੋਬਾਰੀਆਂ ਨੂੰ ਲਾਭ ਪਹੁੰਚਾਇਆ ਗਿਆ।
‎ਪੰਨੂ ਨੇ ਕਿਹਾ ਕਿ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ, ਪਰ ਉਸ ਦੌਰ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਉਨ੍ਹਾਂ ਇਕ ਵੀਡੀਓ ਦਿਖਾਉਂਦਿਆਂ ਇਹ ਵੀ ਦੋਸ਼ ਲਾਇਆ ਕਿ ਸੁਖਬੀਰ ਬਾਦਲ ਇਕ ਕਾਰੋਬਾਰੀ ਤੋਂ ਮੁਫ਼ਤ ਸ਼ਰਾਬ ਮੰਗਦੇ ਸੁਣਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
‎
‎ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਦੌਰਾਨ ਸਰਕਾਰੀ ਬੱਸਾਂ ਦੀ ਮੁਰੰਮਤ ਲਈ ਸਪੇਅਰ ਪਾਰਟਸ ਤੱਕ ਨਹੀਂ ਖ਼ਰੀਦੇ ਗਏ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪਾਂ 'ਚ ਵੱਡੀ ਗਿਣਤੀ 'ਚ ਖ਼ਰਾਬ ਬੱਸਾਂ ਖੜ੍ਹੀਆਂ ਰਹੀਆਂ, ਜਦਕਿ ਦੂਜੇ ਪਾਸੇ ਨਿੱਜੀ ਬੱਸ ਆਪ੍ਰੇਟਰਾਂ ਦਾ ਕਾਰੋਬਾਰ ਵਧਦਾ ਗਿਆ। ਉਨ੍ਹਾਂ ਇਸ ਨੂੰ ਸਰਕਾਰੀ ਟਰਾਂਸਪੋਰਟ ਵਿਵਸਥਾ ਨੂੰ ਕਮਜ਼ੋਰ ਕਰਨ ਅਤੇ ਨਿੱਜੀ ਆਪ੍ਰੇਟਰਾਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਮਾਡਲ ਦੱਸਿਆ
📲Get App