🔥 TRENDING एक्सीडेंट ଓଡ଼ିଶାମୁହାଁ ବାତ୍ୟା ‘ଅକଭାନ’ : ୨୦ରେ ସ୍ଥଳଭ... ರಾಮಾಯಣ ಚಿತ್ರವು 14 ದಿನಗಳಲ್ಲಿ ಭಾರತ ಮತ್ತು... ಯಶ್ 'ರಾಮಾಯಣ' ಕೇರಳ ಬಾಕ್ಸ್ ಆಫೀಸ್‌ನಲ್ಲಿ ₹... ಗಣೇಶ್-ದೇವಿಕಾ ಭಟ್ ನಟನೆಯ 'ಬೃಂದಾವಿಹಾರಿ' ಅ... ಸೂರಜ್ ಬರ್ಜಾತ್ಯಾ 'ಧುರಂಧರ್' ಚಿತ್ರವನ್ನು ಅ...
19 Nov 2026•
ગુજરાતી मराठी ਪੰਜਾਬੀ বাংলা
Automobile

ਵੱਡੀ ਖ਼ਬਰ : ਪਟਿਆਲਾ ਨੇੜੇ ਟੁੱਟ ਗਿਆ ਭਾਖੜਾ ਨਹਿਰ ਦਾ ਪੁਲ, ਟਰੱਕ ਨੂੰ ਲੱਗ ਗਈ ਅੱਗ

✍️ Reporter: Shamsher Singh 🗓 19 Nov 2026, 11:05 AM 👁 28
Share: 💬 WhatsApp 📘 Facebook 𝕏 Post

ਵੱਡੀ ਖ਼ਬਰ : ਪਟਿਆਲਾ ਨੇੜੇ ਟੁੱਟ ਗਿਆ ਭਾਖੜਾ ਨਹਿਰ ਦਾ ਪੁਲ, ਟਰੱਕ ਨੂੰ ਲੱਗ ਗਈ ਅੱਗ

ਵੱਡੀ ਖ਼ਬਰ : ਪਟਿਆਲਾ ਨੇੜੇ ਟੁੱਟ ਗਿਆ ਭਾਖੜਾ ਨਹਿਰ ਦਾ ਪੁਲ, ਟਰੱਕ ਨੂੰ ਲੱਗ ਗਈ ਅੱਗ
‎Thursday, Nov 19, 2026 - 09:54 AM ।
‎ਪਟਿਆਲਾ : ਪਟਿਆਲਾ-ਸੰਗਰੂਰ ਬਾਈਪਾਸ 'ਤੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ 'ਤੇ ਬਣਿਆ ਪੁਲ ਅਚਾਨਕ ਟੁੱਟ ਗਿਆ, ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਪੁਲ ਤੋਂ ਲੰਘ ਰਹੇ ਦੋ ਟਰੱਕ ਪੁਲ ਦੇ ਟੁੱਟੇ ਹੋਏ ਹਿੱਸੇ ਵਿੱਚ ਬੁਰੀ ਤਰ੍ਹਾਂ ਧਸ ਗਏ। ਹਾਦਸੇ ਤੋਂ ਤੁਰੰਤ ਬਾਅਦ ਇਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੌਕੇ 'ਤੇ ਮੌਜੂਦ ਲੋਕਾਂ ਅਤੇ ਰਾਹਗੀਰਾਂ ਵਿੱਚ ਭਾਰੀ ਹਫੜਾ-ਦਫੜੀ ਮਚ ਗਈ।
‎ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਅਤੇ ਵੱਡੇ ਨੁਕਸਾਨ ਤੋਂ ਬਚਾਅ ਕੀਤਾ। ਪੁਲ ਦੇ ਅਚਾਨਕ ਟੁੱਟਣ ਅਤੇ ਟਰੱਕਾਂ ਦੇ ਉਸ ਵਿੱਚ ਧਸਣ ਦੀ ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ
‎ਘਟਨਾ ਵਾਲੀ ਥਾਂ 'ਤੇ ਸਥਾਨਕ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਇਸ ਹਾਦਸੇ ਕਾਰਨ ਪਟਿਆਲਾ-ਸੰਗਰੂਰ ਬਾਈਪਾਸ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
‎ਇਸ ਨਾਲ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਇਹ ਪੁਲ ਕਿਸ ਕਾਰਨ ਟੁੱਟਿਆ, ਫਿਲਹਾਲ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਇਸ ਭਿਆਨਕ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ ਅਤੇ ਘਟਨਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ।
📲Get App