🔥 TRENDING Telangana TOSS SSC & Inter 2026 Result... Apple Restores Most Services After Int... Telangana Launches Rs 5 Lakh Insurance... Congress readies five‑point agenda for... Kanak News Odisha Releases 9AM Weather... CM Naidu Urges Immediate Assistance fo...
18 Nov 2026•
ગુજરાતી मराठी ਪੰਜਾਬੀ বাংলা
International

ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

✍️ Reporter: Shamsher Singh 🗓 18 Nov 2026, 12:46 PM 👁 25
Share: 💬 WhatsApp 📘 Facebook 𝕏 Post

ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
‎Wednesday, Nov 18, 2026।
‎ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਫੈਡਰਲ ਅਦਾਲਤ ਨੇ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਇਸ਼ਾਰੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਚੋਟੀ ਦੇ ਅਮਰੀਕੀ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਪਾਕਿਸਤਾਨੀ ਨਾਗਰਿਕ ਆਸਿਫ਼ ਮਰਚੈਂਟ (48) ਨੂੰ 330 ਮਹੀਨੇ (27 ਸਾਲ ਅਤੇ 6 ਮਹੀਨੇ) ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਿਆਂ ਵਿਭਾਗ (DOJ) ਵੱਲੋਂ ਜਾਰੀ ਬਿਆਨ ਅਨੁਸਾਰ, ਬਰੁਕਲਿਨ ਦੀ ਅਦਾਲਤ 'ਚ ਡਿਸਟ੍ਰਿਕਟ ਜੱਜ ਐਰਿਕ ਆਰ. ਕੋਮੀਟੀ ਨੇ ਇਹ ਫ਼ੈਸਲਾ ਸੁਣਾਇਆ।
‎ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਅਨੁਸਾਰ, ਮਰਚੈਂਟ 2022 'ਚ ਧਾਰਮਿਕ ਯਾਤਰਾਵਾਂ ਦੌਰਾਨ ਇਰਾਨ ਗਿਆ ਸੀ, ਜਿੱਥੇ ਉਸ ਨੂੰ IRGC ਹੈਂਡਲਰ ਯੂਸਫ਼ ਮੇਰਹਰਦਾਦ ਨੇ ਭਰਤੀ ਕੀਤਾ ਅਤੇ ਤਹਿਰਾਨ 'ਚ ਲਗਭਗ 15 ਮੀਟਿੰਗਾਂ ਦੌਰਾਨ ਕਾਊਂਟਰ-ਇੰਟੈਲੀਜੈਂਸ ਦੀ ਟ੍ਰੇਨਿੰਗ ਦਿੱਤੀ। ਇਸ ਸਾਜ਼ਿਸ਼ ਦਾ ਮੁੱਖ ਮਕਸਦ ਜਨਵਰੀ 2020 'ਚ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਸਾਬਕਾ IRGC ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਸੀ। ਆਸਿਫ਼ ਵੱਲੋਂ ਕੀਤੇ ਜਾਣ ਵਾਲੇ ਹਮਲੇ ਦੌਰਾਨ ਮੇਨ ਟਾਰਗੇਟ ਡੋਨਾਲਡ ਟਰੰਪ ਸੀ, ਜਦਕਿ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਨਿੱਕੀ ਹੈਲੀ ਦੇ ਨਾਂ ਵੀ ਇਸ ਦੀ ਹਿੱਟ ਲਿਸਟ 'ਚ ਸ਼ਾਮਲ ਸਨ।
‎ਜਾਂਚ ਦੌਰਾਨ ਮਰਚੈਂਟ ਦੇ ਲੈਪਟਾਪ ਅਤੇ ਫ਼ੋਨ ਤੋਂ ਟਰੰਪ ਦੀਆਂ ਚੋਣ ਰੈਲੀਆਂ ਬਾਰੇ ਇੰਟਰਨੈੱਟ ਸਰਚ, ਨਿਊ ਜਰਸੀ 'ਚ ਟਰੰਪ ਰੈਲੀ ਦੀ ਗੂਗਲ ਮੈਪਸ ਲੋਕੇਸ਼ਨ ਅਤੇ ਸੁਲੇਮਾਨੀ ਦੀ ਤਾਰੀਫ਼ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਬਰਾਮਦ ਹੋਈਆਂ। FBI ਨੇ ਉਸ ਨੂੰ 12 ਜੁਲਾਈ 2024 'ਚ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਕਰਦਿਆਂ ਰਿਚਮੰਡ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮਾਰਚ 2026 'ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਉਸ ਨੂੰ ਇਹ ਸਖ਼ਤ ਸਜ਼ਾ ਸੁਣਾਈ ਗਈ ਹੈ।
📲Get App