🔥 TRENDING पटना के हनुमान नगर में दो स्थानों पर च... Jakkur Rail Overbridge Opens After 15... Rajasthan Chief Secretary Calls for In... Rajasthan Records Low: Fatehpur Hits 7... Shikhar Agrawal case highlights bureau... BJP’s Tamilisai Criticises Tamil Nadu...
18 Nov 2026•
ગુજરાતી मराठी ਪੰਜਾਬੀ বাংলা
Automobile

ਪਠਾਨਕੋਟ-ਡਲਹੌਜ਼ੀ-ਚੰਬਾ ਹਾਈਵੇਅ ਤੋਂ ਡੂੰਘੀ ਖੱਡ 'ਚ ਡਿੱਗੀ ਜੀਪ, ਪਿਆ ਚੀਕ-ਚਿਹਾੜਾ

✍️ Reporter: Shamsher Singh 🗓 18 Nov 2026, 08:04 PM 👁 20
Share: 💬 WhatsApp 📘 Facebook 𝕏 Post

ਪਠਾਨਕੋਟ-ਡਲਹੌਜ਼ੀ-ਚੰਬਾ ਹਾਈਵੇਅ ਤੋਂ ਡੂੰਘੀ ਖੱਡ 'ਚ ਡਿੱਗੀ ਜੀਪ, ਪਿਆ ਚੀਕ-ਚਿਹਾੜਾ

ਪਠਾਨਕੋਟ-ਡਲਹੌਜ਼ੀ-ਚੰਬਾ ਹਾਈਵੇਅ ਤੋਂ ਡੂੰਘੀ ਖੱਡ 'ਚ ਡਿੱਗੀ ਜੀਪ, ਪਿਆ ਚੀਕ-ਚਿਹਾੜਾ
‎Wednesday, Nov 18, 2026 ।
‎
‎ਪਠਾਨਕੋਟ (need 24)- ਪਠਾਨਕੋਟ-ਡਲਹੌਜ਼ੀ-ਚੰਬਾ ਰਾਸ਼ਟਰੀ ਰਾਜਮਾਰਗ 'ਤੇ ਪਿੰਡ ਭੂਣ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਸੜਕ ਕਿਨਾਰੇ ਖੜ੍ਹੀ ਇੱਕ ਬੋਲੈਰੋ ਜੀਪ ਹੈਂਡਬ੍ਰੇਕ ਸਹੀ ਢੰਗ ਨਾਲ ਨਾ ਲੱਗਣ ਕਾਰਨ ਅਚਾਨਕ ਹੇਠਾਂ ਵੱਲ ਖਿਸਕ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਜੀਪ ਵਿੱਚ ਸਵਾਰ ਤਿੰਨ ਔਰਤਾਂ ਜ਼ਖਮੀ ਹੋ ਗਈਆਂ। ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਬਲ (ਐਸਐਸਐਫ) ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਔਰਤਾਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
‎
‎ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਬਲ ਧਾਰ-ਕਟੋਰੀ ਬੰਗਲਾ ਦੇ ਨਾਈਟ ਸ਼ਿਫਟ ਅਫਸਰ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਬੋਲੈਰੋ ਜੀਪ ਨੰਬਰ JK-08C-0090, ਜਿਸ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਹੱਟਮਸਕਾ ਦਾ ਰਹਿਣ ਵਾਲਾ ਦੀਪਕ ਥਾਪਾ ਚਲਾ ਰਿਹਾ ਸੀ, ਪਠਾਨਕੋਟ ਤੋਂ ਬਸੋਹਲੀ ਵੱਲ ਜਾ ਰਹੀ ਸੀ।
‎
‎ਹਾਦਸੇ ਦੀ ਸੂਚਨਾ ਮਿਲਦੇ ਹੀ ਏਐਸਆਈ ਜੋਗਿੰਦਰ ਸਿੰਘ ਆਪਣੀ ਟੀਮ ਦੇ ਮੈਂਬਰਾਂ ਕਾਂਸਟੇਬਲ ਵਿਕਾਸ ਮਹਿਰਾ ਅਤੇ ਕਾਂਸਟੇਬਲ ਮੁਨੀਸ਼ ਸਿੰਘ ਸਮੇਤ ਮੌਕੇ 'ਤੇ ਪਹੁੰਚੇ। ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨੋਂ ਜ਼ਖਮੀ ਔਰਤਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਲਈ ਕਮਿਊਨਿਟੀ ਹੈਲਥ ਸੈਂਟਰ ਬਧਾਨੀ ਵਿਖੇ ਦਾਖਲ ਕਰਵਾਇਆ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਅਗਲੇ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਰੈਫਰ ਕਰ ਦਿੱਤਾ ਗਿਆ। ਜ਼ਖਮੀ ਔਰਤਾਂ ਦੀ ਪਛਾਣ ਸੁਨੀਤਾ ਦੇਵੀ, ਕਾਜਲ ਅਤੇ ਸ਼ਕਤੀ ਦੇਵੀ ਵਜੋਂ ਹੋਈ ਹੈ। ਤਿੰਨੋਂ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਹੱਟਮਸਕਾ ਦੀਆਂ ਰਹਿਣ ਵਾਲੀਆਂ ਹਨ।
📲Get App