🔥 ट्रेंडिंग कोयले की धूल ने छीनी इंदिरा नगर की सां... NEED24 NEWS ગુજરાત દરિયા મા મોટી બોટ ચાલકો દ્વારા... भगवंत नगर विधानसभा ਸੋਨਾ-ਚਾਂਦੀ ਖਰੀਦਣ ਦਾ ਆ ਗਿਆ ਮੌਕਾ उत्तर प्रदेश के पांच प्रमुख एक्सप्रेसव...
18 नव. 2026•
ગુજરાતી मराठी ਪੰਜਾਬੀ বাংলা

ਸਿੱਖਿਆ ਵਿਭਾਗ ਦੇ ਸਮੁੱਚੇ ਦਫ਼ਤਰੀ ਅਮਲੇ ਦੀ ਕਰਵਾਈ ਸਵੈ-ਗਣਨਾ* -ਤਰਨ ਤਾਰਨ ਨੂੰ ਸਵੈ-ਗਣਨਾ ਵਿੱਚ ਮੋਹਰੀ ਜ਼ਿਲ੍ਹਾ ਬਣਾਇਆ ਜਾਵੇਗਾ - ਰਜਿੰਦਰ ਕੌਰ

✍️ रिपोर्टर: Parkash singh 🗓 18 नव. 2026, 10:31 AM 👁 28
यहाँ देखें: ▶️ YouTube 📘 Facebook
शेयर करें: 💬 WhatsApp 📘 Facebook 𝕏 Post
ਤਰਨ ਤਾਰਨ, 17 ਨਵੰਬਰ ( ਪ੍ਰਕਾਸ਼ ਸਿੰਘ ) - ਦੇਸ਼ ਭਰ ਵਿੱਚ 16 ਨਵੰਬਰ ਤੋਂ ਸ਼ੁਰੂ ਹੋਏ 'ਸੈਲਫ਼ ਇਨੂਮੀਰੇਸ਼ਨ' ਭਾਵ ਸਵੈ-ਗਣਨਾ ਦਾ ਕੰਮ ਜ਼ਿਲ੍ਹਾ ਤਰਨ ਤਾਰਨ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਸਵੈ-ਗਣਨਾ ਰਜਿੰਦਰ ਕੌਰ ਦੀ ਅਗਵਾਈ ਹੇਠ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਸਬੰਧੀ ਜਿਥੇ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਥੇ ਹੀ ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦੇ ਸਮੁੱਚੇ ਸਟਾਫ ਵੱਲੋਂ ਸੈਲਫ਼ ਇਨੂਮੀਰੇਸ਼ਨ ਕਰਕੇ ਰਿਕਾਰਡ ਕਾਇਮ ਕੀਤਾ ਗਿਆ। ਦੋਵਾਂ ਦਫ਼ਤਰਾਂ ਦੇ ਸਮੁੱਚੇ ਅਮਲੇ ਨੇ ਇਕਜੁੱਟ ਹੋ ਕੇ ਆਪਣੀ-ਆਪਣੀ ਸਵੈ-ਗਣਨਾ ਆਨਲਾਈਨ ਭਰੀ ਅਤੇ ਦੂਸਰਿਆਂ ਲਈ ਵੀ ਮਿਸਾਲ ਕਾਇਮ ਕੀਤੀ।

ਇਸ ਮੌਕੇ ਸਮੁੱਚੇ ਸਟਾਫ਼ ਵਿੱਚ ਸੈਲਫ਼ ਇਨੂਮੀਰੇਸ਼ਨ ਸਬੰਧੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦਫ਼ਤਰੀ ਅਮਲੇ ਨੇ ਸਿਰਫ਼ ਆਪਣੀ ਗਣਨਾ ਹੀ ਨਹੀਂ ਕਰਵਾਈ, ਸਗੋਂ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਲਈ ਪ੍ਰਣ ਲਿਆ। ਸਟਾਫ ਮੈਂਬਰਾਂ ਨੇ ਕਿਹਾ ਕਿ ਉਹ ਆਪਣੇ-ਆਪਣੇ ਪਿੰਡ ਅਤੇ ਮੁਹੱਲੇ ਵਿੱਚ ਜਾ ਕੇ ਵੀ ਲੋਕਾਂ ਨੂੰ ਸਵੈ-ਗਣਨਾ ਦੇ ਫਾਇਦਿਆਂ ਬਾਰੇ ਦੱਸਣਗੇ, ਤਾਂ ਜੋ ਕੋਈ ਵੀ ਨਾਗਰਿਕ ਇਸ ਮਹੱਤਵਪੂਰਨ ਕਾਰਜ ਤੋਂ ਵਾਂਝਾ ਨਾ ਰਹਿ ਜਾਵੇ।

ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਰਜਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਸਵੈ-ਗਣਨਾ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਦਫ਼ਤਰੀ ਅਮਲਾ ਖ਼ੁਦ ਅੱਗੇ ਆ ਕੇ ਇਸ ਕਾਰਜ ਨੂੰ ਕਰੇਗਾ, ਤਾਂ ਆਮ ਲੋਕ ਵੀ ਆਪਣੇ ਆਪ ਪ੍ਰੇਰਿਤ ਹੋਣਗੇ। ਉਨ੍ਹਾਂ ਨੇ ਸਮੂਹ ਸਟਾਫ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਨੂੰ ਸਵੈ-ਗਣਨਾ ਵਿੱਚ ਮੋਹਰੀ ਜ਼ਿਲ੍ਹਾ ਬਣਾਇਆ ਜਾਵੇਗਾ। ਇਸ ਮੌਕੇ ਸਹਾਇਕ ਨੋਡਲ ਅਫ਼ਸਰ ਪ੍ਰੇਮ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਫੋਟੋ ਕੈਪਸ਼ਨ :
-ਦਫ਼ਤਰੀ ਅਮਲੇ ਦੀ ਸਵੈ-ਗਣਨਾ ਕਰਵਾਉਂਦੇ ਹੋਏ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਸਵੈ-ਗਣਨਾ ਰਜਿੰਦਰ ਕੌਰ।
📲Get App