🔥 TRENDING Midnight Refrigerator Explosion Sparks... कोंटा में बस्तर ओलंपिक 2026: ग्रामीण य... Madhya Pradesh High Court Declares 20%... रायबरेली में बाइक न देने की रंजिश में... IVF ਕਰਵਾਉਣ ਵਾਲੀਆਂ ਔਰਤਾਂ ਲਈ ਵੱਡੀ ਖ਼ਬਰ,... Koi jankari Abhi Tak nahin Mili Hai
18 Nov 2026•
ગુજરાતી मराठी ਪੰਜਾਬੀ বাংলা
Business

ਵਿਆਹ ਦੇ ਸੀਜ਼ਨ ''ਚ ਮੂਧੇ ਮੂੰਹ ਡਿੱਗਾ ਸੋਨਾ, ਇਕ ਸਾਲ ਦੇ ਹੇਠਲੇ ਪੱਧਰ ''ਤੇ ਆਏ ਚਾਂਦੀ ਦੇ ਭਾਅ

✍️ Reporter: Shamsher Singh 🗓 18 Nov 2026, 12:21 PM 👁 28
Share: 💬 WhatsApp 📘 Facebook 𝕏 Post

ਵਿਆਹ ਦੇ ਸੀਜ਼ਨ ''ਚ ਮੂਧੇ ਮੂੰਹ ਡਿੱਗਾ ਸੋਨਾ, ਇਕ ਸਾਲ ਦੇ ਹੇਠਲੇ ਪੱਧਰ ''ਤੇ ਆਏ ਚਾਂਦੀ ਦੇ ਭਾਅ

ਵਿਆਹ ਦੇ ਸੀਜ਼ਨ ''ਚ ਮੂਧੇ ਮੂੰਹ ਡਿੱਗਾ ਸੋਨਾ, ਇਕ ਸਾਲ ਦੇ ਹੇਠਲੇ ਪੱਧਰ ''ਤੇ ਆਏ ਚਾਂਦੀ ਦੇ ਭਾਅ
‎Wednesday, Nov 18, 2026।
‎ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਵਿਆਹ ਦੇ ਸੀਜ਼ਨ ਵਿਚ ਸੋਨਾ ਜਾਂ ਚਾਂਦੀ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਕੁਝ ਰਾਹਤ ਵਾਲੀ ਖ਼ਬਰ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ। ਅੱਜ 18 ਨਵੰਬਰ ਨੂੰ, MCX 'ਤੇ 10 ਗ੍ਰਾਮ ਸੋਨਾ 2,812 ਰੁਪਏ ਡਿੱਗ ਕੇ 1,31,411 ਰੁਪਏ ਅਤੇ ਚਾਂਦੀ 5,705 ਰੁਪਏ ਡਿੱਗ ਕੇ 1,63,997 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
‎ਚਾਂਦੀ ਇੱਕ ਸਾਲ ਦੇ ਹੇਠਲੇ ਪੱਧਰ 'ਤੇਕਮਜ਼ੋਰ ਵਿਸ਼ਵਵਿਆਪੀ ਭਾਵਨਾ ਅਤੇ ਰੁਪਏ ਦੇ ਮਜ਼ਬੂਤ ਹੋਣ ਵਿਚਕਾਰ, ਰਾਸ਼ਟਰੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 'ਚ ਮੰਗਲਵਾਰ ਨੂੰ ਲਗਾਤਾਰ ਛੇਵੇਂ ਵਪਾਰਕ ਸੈਸ਼ਨ ਵਿੱਚ ਗਿਰਾਵਟ ਆਈ। ਸੋਨਾ 1,400 ਰੁਪਏ ਡਿੱਗ ਕੇ 1.38 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ, ਜਦੋਂ ਕਿ ਚਾਂਦੀ 5 ਪ੍ਰਤੀਸ਼ਤ ਡਿੱਗ ਕੇ 1.69 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਇੱਕ ਸਾਲ ਦੇ ਹੇਠਲੇ ਪੱਧਰ 'ਤੇ ਆ ਗਈ।
ਆਲ ਇੰਡੀਆ ਸਰਾਫਾ ਐਸੋਸੀਏਸ਼ਨ ਅਨੁਸਾਰ, 99.9 ਪ੍ਰਤੀਸ਼ਤ ਸ਼ੁੱਧ ਸੋਨੇ ਦੀ ਕੀਮਤ 1,400 ਰੁਪਏ ਡਿੱਗ ਕੇ 1,38,600 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਬੰਦ ਹੋਈ, ਜੋ ਸੋਮਵਾਰ ਨੂੰ 1.40 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। 9 ਨਵੰਬਰ ਤੋਂ ਹੁਣ ਤੱਕ ਸੋਨਾ 8,300 ਰੁਪਏ ਜਾਂ ਲਗਭਗ ਛੇ ਪ੍ਰਤੀਸ਼ਤ ਡਿੱਗ ਗਿਆ ਹੈ।
‎ਚਾਂਦੀ ਵਿੱਚ ਵੀ ਭਾਰੀ ਵਿਕਰੀ ਦੇਖਣ ਨੂੰ ਮਿਲੀ। ਇਹ 9,500 ਰੁਪਏ ਭਾਵ 5.3 ਪ੍ਰਤੀਸ਼ਤ ਡਿੱਗ ਕੇ 1,69,500 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) 'ਤੇ ਆ ਗਈ, ਜੋ ਕਿ ਇੱਕ ਸਾਲ ਵਿੱਚ ਇਸਦਾ ਸਭ ਤੋਂ ਘੱਟ ਪੱਧਰ ਹੈ। ਪਿਛਲੇ ਵਪਾਰਕ ਸੈਸ਼ਨ ਵਿੱਚ, ਇਹ 1.79 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
📲Get App