🔥 TRENDING Gunna Replaces Skepta as Day 2 Headlin... Nagpur's Srushti Sharma Sets World Rec... Maharashtra Bans Solo Lift and Escalat... Maharashtra Skater Breaks 50m Splits R... UP CM Declares Rule of Law Restored in... Uttarakhand CM meets Uttar Pradesh CM,...
18 Nov 2026•
ગુજરાતી मराठी ਪੰਜਾਬੀ বাংলা
International

ਵੈਨਕੂਵਰ ਦੇ ਕਾਲਜ ਦੇ ਫਰਜ਼ੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟਾਂ ਵਿੱਚ ਹੇਰਾਫੇਰੀ ਨੇ ਵੀਜ਼ੇ ਰੱਦ ਕਰਵਾਏ, ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਂਚ ਸ਼ੁਰੂ

✍️ Reporter: Shamsher Singh 🗓 18 Nov 2026, 01:25 PM 👁 41
Share: 💬 WhatsApp 📘 Facebook 𝕏 Post

ਵੈਨਕੂਵਰ ਦੇ ਕਾਲਜ ਦੇ ਫਰਜ਼ੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟਾਂ ਵਿੱਚ ਹੇਰਾਫੇਰੀ ਨੇ ਵੀਜ਼ੇ ਰੱਦ ਕਰਵਾਏ, ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਂਚ ਸ਼ੁਰੂ

ਵੈਨਕੂਵਰ ਦੇ ਕਾਲਜ ਦੇ ਫਰਜ਼ੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟਾਂ ਵਿੱਚ ਹੇਰਾਫੇਰੀ ਨੇ ਵੀਜ਼ੇ ਰੱਦ ਕਰਵਾਏ, ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਂਚ ਸ਼ੁਰੂ
‎ਔਕਲੈਂਡ, 18 ਨਵੰਬਰ 2026- ਨਿਊਜ਼ੀਲੈਂਡ ਵਿੱਚ ਪੱਕੇ ਹੋਣ ਅਤੇ ਕੰਮ ਕਰਨ ਦੇ ਸੁਪਨੇ ਲੈ ਕੇ ਆਏ ਦਰਜਨਾਂ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਟਰੱਕ ਡਰਾਈਵਰਾਂ ਨਾਲ ਵੱਡੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਆਕਲੈਂਡ ਦੀ ਰਹਿਣ ਵਾਲੀ ਇੱਕ ਗੈਰ-ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ (ਅਸਲ ਨਾਂਅ ਸਪਸ਼ਟ ਨਹੀਂ) 'ਤੇ 30 ਤੋਂ ਵੱਧ ਪ੍ਰਵਾਸੀ ਕਾਮਿਆਂ ਨੇ ਗੰਭੀਰ ਦੋਸ਼ ਲਾਏ ਹਨ ਕਿ ਉਸਨੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਜਾਅਲੀ ਅਤੇ ਗੁੰਮਰਾਹਕੁੰਨ ਦਸਤਾਵੇਜ਼ ਜਮ੍ਹਾਂ ਕਰਵਾਏ ਹਨ, ਜਿਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਦੇਸ਼ ਛੱਡਣ ਦੀ ਨੌਬਤ ਆ ਗਈ ਹੈ। ਵਰਨਣਯੋਗ ਹੈ ਕਿ ਇੱਕ ਰਲਦੇ-ਮਿਲਦੇ ਨਾਂਅ ਦੀ ਅਸਲ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਵੀ ਹੈ ਅਤੇ ਉਸਨੇ ਇਸ ਮਾਮਲੇ ਨਾਲ ਕੋਈ ਸਬੰਧ ਨਾ ਹੋਣ ਬਾਰੇ ਸਪੱਸ਼ਟ ਕੀਤਾ ਹੈ।
‎
‎ਰਾਸ਼ਟਰੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਪੀੜਤ ਨੌਜਵਾਨ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਕਦੇ ਕੈਨੇਡਾ ਗਿਆ ਹੀ ਨਹੀਂ, ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਉਸਦੇ ਨਾਂਅ 'ਤੇ ਜੋ ਵੀਜ਼ਾ ਦਸਤਾਵੇਜ਼ ਜਮ੍ਹਾਂ ਕਰਵਾਏ ਗਏ, ਉਨ੍ਹਾਂ ਵਿੱਚ ਦਿਖਾਇਆ ਗਿਆ ਕਿ ਉਸਨੇ ਵੈਨਕੂਵਰ ਦੇ ਇੱਕ ਕਾਲਜ ਤੋਂ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਹੈ। ਬਲਰਾਜ ਮੁਤਾਬਕ ਉਸਨੂੰ ਇਸ ਗੱਲ ਦਾ ਉਦੋਂ ਤੱਕ ਪਤਾ ਹੀ ਨਹੀਂ ਲੱਗਾ ਜਦੋਂ ਤੱਕ ਉਸਦੇ ਮਾਲਕ ਨੇ ਉਸਨੂੰ ਵੀਜ਼ਾ ਰੱਦ ਹੋਣ ਬਾਰੇ ਨਹੀਂ ਦੱਸਿਆ। ਇਮੀਗ੍ਰੇਸ਼ਨ ਵਿਭਾਗ ਨੇ 'ਕੈਨੇਡੀਅਨ ਕਾਲਜ ਆਫ ਇੰਗਲਿਸ਼ ਲੈਂਗੂਏਜ' ਦੇ ਜਾਅਲੀ ਸਰਟੀਫਿਕੇਟ ਕਾਰਨ ਉਸਦੀ ਅਰਜ਼ੀ ਰੱਦ ਕਰ ਦਿੱਤੀ, ਜਿਸ ਕਾਰਨ ਉਹ ਹੁਣ ਬੇਰੁਜ਼ਗਾਰ ਹੈ ਅਤੇ ਗੈਰ-ਕਾਨੂੰਨੀ ਸਥਿਤੀ ਵਿੱਚ ਰਹਿ ਕੇ ਅਪੀਲ ਕਰ ਰਿਹਾ ਹੈ। ਬਲਰਾਜ ਕੋਲ ਗੈਰ ਇਮੀਗ੍ਰੇਸ਼ਨ ਸਲਾਹਕਾਰ ਸ਼ਾਇਦ ਸੁਖਪ੍ਰੀਤ ਨਾਲ ਹੋਈ ਗੱਲਬਾਤ ਦੀਆਂ ਰਿਕਾਰਡਿੰਗਾਂ, ਵਟਸਐਪ ਮੈਸੇਜ ਅਤੇ 1600 ਡਾਲਰ ਦੀ ਫੀਸ ਦੇਣ ਦੇ ਬੈਂਕ ਰਿਕਾਰਡ ਮੌਜੂਦ ਹਨ, ਪਰ ਉਹ ਉਸਨੂੰ ਮਿਲਣ ਤੋਂ ਵੀ ਮੁੱਕਰ ਰਹੀ ਹੈ। ਇਕ ਹੋਰ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਅਨੁਸਾਰ ਉਹ ਅਜਿਹੇ 20 ਪੀੜਤਾਂ ਦੇ ਕੇਸ ਲੜ ਰਹੀ ਹੈ, ਜਿਨ੍ਹਾਂ ਦੇ ਵੀਜ਼ੇ ਉਸ ਗੈਰ ਲਾਇਸੰਸ ਧਾਰਕ ਵੱਲੋਂ ਲਾਏ ਗਏ ਜਾਅਲੀ ਦਸਤਾਵੇਜ਼ਾਂ ਕਾਰਨ ਰੱਦ ਹੋਏ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨ ਨਿਊਜ਼ੀਲੈਂਡ ਛੱਡ ਕੇ ਜਾ ਚੁੱਕੇ ਹਨ ਅਤੇ ਕਈ ਇੱਥੇ ਫਸੇ ਹੋਏ ਹਨ।
📲Get App