🔥 TRENDING Girish Mahajan backs Mundhe’s move, wa... പ്രകാശനം ചെയ്തു. ਲਾਂਚ ਤੋਂ ਪਹਿਲਾਂ 11,000 ਕਰੋੜ ਦੀ ਕਮਾਈ! ਇ... കേരള പോലീസ് അക്കാദമിയിൽ 32 ബി ബാച്ച് സ... સાબરકાંઠા એસ.ઓ.જી. પોલીસની ૨ દિવસમાં ₹... मोतिहारी में दो युवकों की चोट के साथ ब...
17 Nov 2026•
ગુજરાતી मराठी ਪੰਜਾਬੀ বাংলা
Agriculture

ਗੁਰਦਾਸਪੁਰ ਪੰਜਾਬ ਭਰ ’ਚ ਰਿਹਾ ਮੋਹਰੀ, ਇਸ ਮਾਮਲੇ 'ਚ ਇਨ੍ਹਾਂ ਜ਼ਿਲ੍ਹਿਆਂ ਨੂੰ ਪਿੱਛੇ ਛੱਡਿਆ

✍️ Reporter: Shamsher Singh 🗓 17 Nov 2026, 08:03 PM 👁 14
Share: 💬 WhatsApp 📘 Facebook 𝕏 Post

ਗੁਰਦਾਸਪੁਰ ਪੰਜਾਬ ਭਰ ’ਚ ਰਿਹਾ ਮੋਹਰੀ, ਇਸ ਮਾਮਲੇ 'ਚ ਇਨ੍ਹਾਂ ਜ਼ਿਲ੍ਹਿਆਂ ਨੂੰ ਪਿੱਛੇ ਛੱਡਿਆ

ਗੁਰਦਾਸਪੁਰ ਪੰਜਾਬ ਭਰ ’ਚ ਰਿਹਾ ਮੋਹਰੀ, ਇਸ ਮਾਮਲੇ 'ਚ ਇਨ੍ਹਾਂ ਜ਼ਿਲ੍ਹਿਆਂ ਨੂੰ ਪਿੱਛੇ ਛੱਡਿਆ
‎Tuesday, Nov 17, 2026 ।
‎ਗੁਰਦਾਸਪੁਰ (ssm)- ਪੰਜਾਬ ਵਿਚ ਕਣਕ ਦੀ ਬਿਜਾਈ ਦੇ ਚੱਲ ਰਹੇ ਸੀਜ਼ਨ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਗਤੀ ਦਰਜ ਕਰਦਿਆਂ ਸੂਬੇ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਮੁਹੱਈਆ ਜ਼ਿਲਾਵਾਰ ਅੰਕੜਿਆਂ ਅਨੁਸਾਰ ਨਵੰਬਰ ਦੇ ਦੂਜੇ ਹਫ਼ਤੇ ਤੱਕ ਜ਼ਿਲੇ ਦੇ ਕਣਕ ਦੀ ਬਿਜਾਈ ਅਧੀਨ ਕੁੱਲ ਰਕਬੇ ’ਚੋਂ 87 ਫ਼ੀਸਦੀ ਰਕਬੇ ਵਿਚ ਬਿਜਾਈ ਮੁਕੰਮਲ ਹੋ ਚੁੱਕੀ ਹੈ। ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਦੇ ਨਾਲ-ਨਾਲ ਖੇਤਾਂ ਦੀ ਤਿਆਰੀ ਕਰ ਕੇ ਕਣਕ ਦੀ ਬਿਜਾਈ ਨੂੰ ਪਹਿਲ ਦੇਣ ਸਦਕਾ ਜ਼ਿਲੇ ਨੇ ਇਹ ਪ੍ਰਗਤੀ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਗੁਰਦਾਸਪੁਰ ਨੇ ਮਲੇਰਕੋਟਲਾ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪਨਗਰ ਵਰਗੇ ਜ਼ਿਲਿਆਂ ਨੂੰ ਵੀ ਪਿੱਛੇ ਛੱਡਿਆ ਹੈ।
‎ਅੰਕੜਿਆਂ ਅਨੁਸਾਰ ਮਲੇਰਕੋਟਲਾ ਵਿਚ 74.5 ਫ਼ੀਸਦੀ, ਪਟਿਆਲਾ ਵਿਚ 69.9 ਫ਼ੀਸਦੀ, ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿੱਚ 65.6 ਫ਼ੀਸਦੀ ਅਤੇ ਰੂਪਨਗਰ ਵਿਚ 61.6 ਫ਼ੀਸਦੀ ਰਕਬੇ ਵਿਚ ਕਣਕ ਦੀ ਬਿਜਾਈ ਹੋਈ ਸੀ। ਇਸ ਦੇ ਮੁਕਾਬਲੇ ਕਈ ਹੋਰ ਜ਼ਿਲਿਆਂ ਵਿਚ ਬਿਜਾਈ ਦੀ ਰਫ਼ਤਾਰ ਕਾਫ਼ੀ ਘੱਟ ਰਹੀ। ਪੰਜਾਬ ਵਿਚ ਕਣਕ ਦੀ ਬਿਜਾਈ ਲਈ ਲਗਭਗ 34.5 ਤੋਂ 35 ਲੱਖ ਹੈਕਟੇਅਰ ਰਕਬਾ ਨਿਰਧਾਰਤ ਹੈ ਅਤੇ ਕਿਸਾਨਾਂ ਲਈ 15 ਨਵੰਬਰ ਤੱਕ ਦਾ ਸਮਾਂ ਬਿਜਾਈ ਵਾਸਤੇ ਵਿਸ਼ੇਸ਼ ਮਹੱਤਵ ਰੱਖਦਾ ਹੈ। ਖੇਤੀ ਮਾਹਿਰਾਂ ਅਨੁਸਾਰ ਸਮੇਂ ਸਿਰ ਬਿਜਾਈ ਹੋਣ ਨਾਲ ਫ਼ਸਲ ਦਾ ਸਹੀ ਵਿਕਾਸ ਅਤੇ ਵਧੀਆ ਝਾੜ ਪ੍ਰਾਪਤ ਕਰਨ ਵਿਚ ਮਦਦ ਮਿਲਦੀ ਹੈ।
📲Get App