🔥 ट्रेंडिंग रामायण ने बॉक्स ऑफिस पर 7 दिन पूरे किए... प्रद्योट ने तफ़ज्जल से जातीय टिप्पणी प... त्रिपुरा ने एकीकृत स्वास्थ्य प्रबंधन स... अमीर शोकीन को त्रिपुरा में 3‑दिन की पु... एमएलए चंद्र शेखर ने मुख्यमंत्री सुकुह... हिमाचल प्रदेश में वार्षिक 16,000 नई कै...
11 नव. 2026•
ગુજરાતી मराठी ਪੰਜਾਬੀ বাংলা
राजनीति

ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ

✍️ रिपोर्टर: Shamsher Singh 🗓 11 नव. 2026, 09:33 PM 👁 15
शेयर करें: 💬 WhatsApp 📘 Facebook 𝕏 Post

ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ

ਚਰਨਜੀਤ ਚੰਨੀ ਭਲਕੇ ਸ਼ੁਰੂ ਕਰਨਗੇ ਸਾਈਕਲ ਯਾਤਰਾ, ਸਚਿਨ ਪਾਇਲਟ ਯਾਤਰਾ ਨੂੰ ਵਿਖਾਉਣਗੇ ਹਰੀ ਝੰਡੀ
‎Wednesday, Nov 11, 2026।
‎ਚੰਡੀਗੜ੍ਹ/ਚਮਕੌਰ ਸਾਹਿਬ (ਵੈੱਬ ਡੈਸਕ)- ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕੱਲ੍ਹ ਤੋਂ ਸੂਬੇ 'ਚ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਕਾਂਗਰਸ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਇਸ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਸ ਮੌਕੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਅਤੇ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ। ਉਥੇ ਹੀ ਅੱਜ ਚੰਡੀਗੜ੍ਹ ਤੋਂ 'ਪੰਜਾਬ ਮੰਗਦਾ ਹੈ ਇਨਸਾਫ਼' ਕੰਪੇਨ ਸ਼ੁਰੂ ਕੀਤੀ ਗਈ ਹੈ।
‎
‎'ਪੰਜਾਬ ਮੰਗਦਾ ਹੈ ਇਨਸਾਫ਼' ਕੰਪੇਨ ਦਾ ਹਿੱਸਾ
‎ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਦੀ ਅਸਲ ਕੰਪੇਨ ਦਾ ਨਾਂ 'ਪੰਜਾਬ ਮੰਗਦਾ ਹੈ ਇਨਸਾਫ਼' ਹੈ ਅਤੇ ਇਹ ਸਾਈਕਲ ਯਾਤਰਾ ਇਸੇ ਕੰਪੇਨ ਦਾ ਹਿੱਸਾ ਹੈ। ਇਹ ਯਾਤਰਾ ਆਪਣੇ ਪਹਿਲੇ ਪੜ੍ਹਾਅ 'ਚ ਮਾਲਵਾ ਖੇਤਰ ਦੇ 28 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੇਗੀ
‎ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਿਨ੍ਹਾਂ ਹਲਕਿਆਂ 'ਚ ਇਹ ਯਾਤਰਾ ਸਿੱਧੀ ਨਹੀਂ ਜਾ ਰਹੀ, ਉੱਥੇ ਕਾਂਗਰਸ ਦੇ ਬਾਕੀ ਸੀਨੀਅਰ ਆਗੂ, ਜਿਵੇਂ ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ, ਰਾਜਾ ਵੜਿੰਗ, ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ, ਭਾਰਤ ਭੂਸ਼ਣ ਆਸ਼ੂ ਅਤੇ ਓਮ ਪ੍ਰਕਾਸ਼ ਸੋਨੀ ਆਪਣੇ-ਆਪਣੇ ਖੇਤਰਾਂ 'ਚ ਜਾ ਕੇ ਮੁਹਿੰਮ ਚਲਾਉਣਗੇ। ਕਾਂਗਰਸ ਪਾਰਟੀ ਸਮੂਹਿਕ ਤੌਰ 'ਤੇ ਇਸ ਪੂਰੇ ਪ੍ਰੋਗਰਾਮ ਨੂੰ ਅੱਗੇ ਵਧਾਏਗੀ
📲Get App