🔥 TRENDING ব্রেকিং নিউজ ঘুড়িষা গ্রামে রাস্তা কাট... ਅਕਾਲੀ-ਭਾਜਪਾ ਤੇ ਪੁਨਰ ਸੁਰਜੀਤ ਦੇ ਗੱਠਜੋੜ ਦ... बैतूल के चिल्लौर फाटक पर दुर्घटना, नजद... बाँदा स्टेशन पर सहरसा एक्सप्रेस में मि... रोहतास जिला के डेहरी के शिवगंज मोहल्ला... প্রত্যন্ত গ্রাম বাঁকিপুরে বিনামূল্যে চ...
10 Nov 2026•
ગુજરાતી मराठी ਪੰਜਾਬੀ বাংলা
Entertainment

''ਪੰਜਾਬੀ ਆ ਗਏ ਓਏ'': ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ਵਿਚਾਲੇ ਦਿਲਜੀਤ ਨੇ ਫੈਂਸ ਨੂੰ ਦਿੱਤੀ ਗੂੱਡ ਨਿਊਜ਼

✍️ Reporter: Shamsher Singh 🗓 10 Nov 2026, 09:19 PM 👁 10
Share: 💬 WhatsApp 📘 Facebook 𝕏 Post

''ਪੰਜਾਬੀ ਆ ਗਏ ਓਏ'': ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ਵਿਚਾਲੇ ਦਿਲਜੀਤ ਨੇ ਫੈਂਸ ਨੂੰ ਦਿੱਤੀ ਗੂੱਡ ਨਿਊਜ਼

''ਪੰਜਾਬੀ ਆ ਗਏ ਓਏ'': ਸ਼ੋਅ ਰੱਦ ਹੋਣ ਦੀਆਂ ਅਫ਼ਵਾਹਾਂ ਵਿਚਾਲੇ ਦਿਲਜੀਤ ਨੇ ਫੈਂਸ ਨੂੰ ਦਿੱਤੀ ਗੂੱਡ ਨਿਊਜ਼
‎Tuesday, Nov 10, 2026 ।
‎ਇੰਦੌਰ : ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਦੌਰ ਸ਼ੋਅ ਦੇ ਰੱਦ ਹੋਣ ਸਬੰਧੀ ਫੈਲ ਰਹੀਆਂ ਖ਼ਬਰਾਂ 'ਤੇ ਚੁੱਪੀ ਤੋੜਦਿਆਂ ਇਨ੍ਹਾਂ ਨੂੰ ਮਹਿਜ਼ ਅਫ਼ਵਾਹਾਂ ਕਰਾਰ ਦਿੱਤਾ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਸ਼ੋਅ ਰੱਦ ਹੋਣ ਦੀਆਂ ਚਰਚਾਵਾਂ ਤੋਂ ਬਾਅਦ, ਦਿਲਜੀਤ ਨੇ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ 'ਤੇ ਲਾਈਵ ਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿਵਾਇਆ ਕਿ ਉਹ 15 ਨਵੰਬਰ ਨੂੰ ਇੰਦੌਰ ਵਿਖੇ ਜ਼ਰੂਰ ਪਰਫ਼ਾਰਮ ਕਰਨਗੇ।
‎ਇੰਸਟਾਗ੍ਰਾਮ ਲਾਈਵ ਦੌਰਾਨ ਦਿਲਜੀਤ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਅਫ਼ਵਾਹਾਂ ਫੈਲਾਉਣ ਵਾਲੇ ਖ਼ਬਰ ਚੈਨਲਾਂ 'ਤੇ ਤੰਜ ਕੱਸਦਿਆਂ ਕਿਹਾ ਕਿ ਚੈਨਲਾਂ ਵੱਲੋਂ ਇਸ ਖ਼ਬਰ ਵਿੱਚ ਆਪਣੇ ਵੱਲੋਂ ਕਾਫ਼ੀ 'ਮਸਾਲਾ' ਜੋੜਿਆ ਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ, "ਕੋਈ ਜੋ ਮਰਜ਼ੀ ਬੋਲੇ, ਮੈਂ 15 ਤਾਰੀਖ਼ ਨੂੰ ਜ਼ਰੂਰ ਮਿਲਾਂਗਾ। ਤੁਸੀਂ ਬੱਸ ਮੇਰੀ ਗੱਲ 'ਤੇ ਵਿਸ਼ਵਾਸ ਰੱਖੋ"। ਦੱਸਣਯੋਗ ਹੈ ਕਿ ਦਿਲਜੀਤ ਦਾ ਇਹ ਸ਼ੋਅ 15 ਨਵੰਬਰ ਨੂੰ ਇੰਦੌਰ ਦੇ 'ਟਵੈਂਟੀ ਵਨ ਬਿਜ਼ਨੈਸ ਪਾਰਕ' ਵਿਖੇ ਹੋਣ ਜਾ ਰਿਹਾ ਹੈ।
📲Get App