🔥 TRENDING News Mp CHOUDHARY MOHAMMAD RaMzan CALLED ઓનલાઇન સેલિગ કરતા વેપારિના ગોડાઉન મા આ... बडोली मतगणना विवाद! गड़बड़ी के आरोपों... The coordination Committee (Health)and... सुरक्षा और विकास का संदेश देते हुए प्र...
09 Nov 2026•
ગુજરાતી मराठी ਪੰਜਾਬੀ বাংলা
Automobile

ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ

✍️ Reporter: Shamsher Singh 🗓 09 Nov 2026, 05:45 PM 👁 13
Share: 💬 WhatsApp 📘 Facebook 𝕏 Post

ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ

ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
‎Monday, Nov 09, 2026 ,04:54
‎ਜਲੰਧਰ (SSM)- ਜਲੰਧਰ ਦੇ ਵੈਸਟ ਹਲਕੇ 'ਚ ਘਾਹ ਮੰਡੀ ਅਧੀਨ ਆਉਂਦੇ ਜੈਨਲ ਨਗਰ 'ਚ ਕਬਾੜ ਦੇ ਗੋਦਾਮ 'ਚ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਨੂੰ ਲੈ ਕੇ ਲੋਕਾਂ 'ਚ ਹਫ਼ੜਾ-ਦਫ਼ੜੀ ਮੱਚ ਗਈ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਨੇ ਗੋਦਾਮ 'ਚ ਪਟਾਕਾ ਚਲਾ ਕੇ ਅੱਗ ਲਗਈ ਸੀ। ਪਟਾਕਾ ਜਲਾਉਣ ਮਗਰੋਂ ਸ਼ਰਾਰਤੀ ਅਨਸਰ ਮੌਕੇ ਤੋਂ ਫਰਾਰ ਹੋ ਗਿਆ। ਜਿਸ ਮਗਰੋਂ ਚੰਗਿਆੜੀ ਫੈਲਣ ਨਾਲ ਗੋਦਾਮ 'ਚ ਅੱਗ ਲੱਗੀ।
‎ਵਿਅਕਤੀ ਦਾ ਕਹਿਣਾ ਹੈ ਕਿ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਪਰ ਕਾਫ਼ੀ ਦੇਰ ਤੱਕ ਫਾਇਰ ਬ੍ਰਿਗੇਡ ਦੀ ਟੀਮ ਨਹੀਂ ਪਹੁੰਚੀ। ਇਸ ਦੌਰਾਨ ਲੋਕਾਂ ਨੇ ਖ਼ੁਦ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਪੀੜਤ ਮੁਤਾਬਕ ਇਕ ਤੋਂ ਡੇਢ ਘੰਟੇ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। ਪੀੜਤ ਮੁਤਾਬਕ ਜੇ ਫਾਇਰ ਬ੍ਰਿਗੇਡ ਦੀ ਟੀਮ ਸਮੇਂ 'ਤੇ ਪਹੁੰਚ ਜਾਂਦੀ ਤਾਂ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬੱਚ ਸਕਦਾ ਸੀ।
‎ਇਸ ਦੌਰਾਨ ਇਲਾਕਾ ਵਾਸੀ ਰਿੰਕੂ ਨੇ ਕਿਹਾ ਕਿ ਘਟਨਾ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਗੋਦਾਮ 'ਚ ਕਬਾੜ ਨੂੰ ਖੁੱਲ੍ਹੇ 'ਚ ਰੱਖਿਆ ਹੋਇਆ ਹੈ। ਅਜਿਹੇ 'ਚ ਘਟਨਾ ਦੌਰਾਨ ਕੱਚ ਦੀਆਂ ਬੋਤਲਾਂ ਨਾਲ ਧਮਾਕੇ ਹੋ ਰਹੇ ਸਨ। ਉਨ੍ਹਾਂ ਨੇ ਪ੍ਰਵਾਸੀਆਂ ਵੱਲੋਂ ਖੁੱਲ੍ਹੇ 'ਚ ਸਾਮਾਨ ਨਾ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ।
‎ਉਧਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਹੋਤਾ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਦੀ ਟੀਮ ਨੂੰ ਮਿਲੀ ਸੀ। ਜਿਸ ਮਗਰੋਂ ਉਹ ਮੌਕੇ 'ਤੇ ਪਹੁੰਚੇ ਅਤੇ ਵੇਖਿਆ ਕਿ ਗੋਦਾਮ 'ਚ ਭਿਆਨਕ ਅੱਗ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਗੋਦਾਮ ਨੂੰ ਰਿਹਾਇਸ਼ੀ ਏਰੀਆ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਫਾਇਰ ਬ੍ਰਿਗੇਡ ਵੱਲੋਂ ਵੱਡੇ ਟੈਂਕਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਇਹ ਟੈਂਕਰ 4 ਗੱਡੀਆਂ ਦੇ ਬਰਾਬਰ ਹੈ।
📲Get App