🔥 TRENDING Andhra Pradesh Announces Schedule for... Gujarat CM lauds Amit Shah's vision in... Violent firecracker dispute on Diwali... Ayushman Bharat shields Gujarat famili... US Envoy Sergio Gor Meets Indian MP Jy... Maulana Azad Memorial Lecture to be he...
10 Nov 2026•
ગુજરાતી मराठी ਪੰਜਾਬੀ বাংলা
Automobile

ਦੁਕਾਨ ''ਚ ਲੱਗੀ ਅੱਗ ''ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ ''ਚ ਪਟਾਕਿਆਂ ਦੀ ਚੰਗਿਆੜੀ ਕਾਰਨ...

✍️ Reporter: Shamsher Singh 🗓 09 Nov 2026, 09:57 PM 👁 30
Share: 💬 WhatsApp 📘 Facebook 𝕏 Post

ਦੁਕਾਨ ''ਚ ਲੱਗੀ ਅੱਗ ''ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ ''ਚ ਪਟਾਕਿਆਂ ਦੀ ਚੰਗਿਆੜੀ ਕਾਰਨ...

ਦੁਕਾਨ ''ਚ ਲੱਗੀ ਅੱਗ ''ਚ ਕਾਂਗਰਸੀ ਕੌਂਸਲਰ ਦੀ ਪਤੀ ਸਣੇ ਹੋਈ ਮੌਤ ! ਪਾਲੀ ''ਚ ਪਟਾਕਿਆਂ ਦੀ ਚੰਗਿਆੜੀ ਕਾਰਨ...
‎Monday, Nov 09, 2026 ।
‎ਜੈਪੁਰ (ਏਜੰਸੀ)- ਰਾਜਸਥਾਨ ਦੇ ਪਾਲੀ ਜ਼ਿਲ੍ਹੇ 'ਚ ਦੀਵਾਲੀ ਦੀ ਰਾਤ ਪਟਾਕਿਆਂ ਦੀ ਚੰਗਿਆੜੀ ਨਾਲ ਇਕ ਕਾਂਗਰਸੀ ਕੌਂਸਲਰ ਦੀ ਕਾਸਮੈਟਿਕਸ ਦੀ ਦੁਕਾਨ 'ਚ ਅੱਗ ਲੱਗ ਦਿੱਤੀ, ਜਿਸ ਦੀ ਲਪੇਟ 'ਚ ਨੇੜੇ-ਤੇੜੇ ਦੀਆਂ 2 ਹੋਰ ਦੁਕਾਨਾਂ ਵੀ ਆ ਗਈਆਂ। ਹਾਦਸੇ 'ਚ ਕਾਂਗਰਸ ਕੌਂਸਲਰ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਜੇਠ ਗੰਭੀਰ ਰੂਪ ਨਾਲ ਝੁਲਸ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
‎
‎
‎ਮ੍ਰਿਤਕਾਂ ਦੀ ਪਛਾਣ ਖੁਦਾਲਾ-ਫਾਲਨਾ ਨਗਰਪਾਲਿਕਾ ਦੇ ਵਾਰਡ ਨੰਬਰ 23 ਦੀ ਕਾਂਗਰਸ ਕੌਂਸਲਰ ਊਸ਼ਾ ਦੇਵੀ ਪੂਨਮੀਆ (68) ਅਤੇ ਉਨ੍ਹਾਂ ਦੇ ਪਤੀ ਪ੍ਰਕਾਸ਼ ਪੂਨਾਮੀਆ (70) ਵਜੋਂ ਹੋਈ ਹੈ। ਊਸ਼ਾ ਦੇਵੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ, ਜਦੋਂ ਕਿ ਉਸ ਦੇ ਪਤੀ ਅੱਗ 'ਚ ਜ਼ਿੰਦਾ ਸੜ ਗਏ। ਪ੍ਰਕਾਸ਼ ਦੇ ਵੱਡੇ ਭਰਾ ਗੌਤਮ ਪੂਨਾਮੀਆ (73) ਵੀ ਜੋੜੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਗੰਭੀਰ ਰੂਪ ਨਾਲ ਝੁਲਸ ਗਏ। ਉਸ ਨੂੰ ਪਾਲੀ ਦੇ ਬਾਂਗਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
‎ਫਾਲਨਾ ਪੁਲਸ ਸਟੇਸ਼ਨ ਦੇ ਅਧਿਕਾਰੀ ਪੰਨਾ ਰਾਮ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਨੂੰ ਕਰੀਬ 10:30 ਵਜੇ ਫਾਲਨਾ ਕਸਬੇ 'ਚ ਮੰਦਰ ਨੇੜੇ ਵਾਪਰਿਆ। ਕੁਝ ਲੋਕ ਸੜਕ 'ਤੇ ਪਟਾਕੇ ਚਲਾ ਰਹੇ ਸਨ। ਪਟਾਕਿਆਂ ਦੀ ਇਕ ਚੰਗਿਆੜੀ ਪੂਨਮੀਆ ਪਰਿਵਾਰ ਦੀ ਦੁਕਾਨ ਦੇ ਬਾਹਰ ਵਿਕਰੀ ਲਈ ਰੱਖੇ ਪਟਾਕਿਆਂ 'ਤੇ ਡਿੱਗ ਪਈ, ਜਿਸ ਨਾਲ ਅੱਗ ਲੱਗ ਗਈ। ਪਰਿਵਾਰ ਨੇ ਆਪਣੀ ਕਾਸਮੈਟਿਕਸ ਅਤੇ ਬੈਟਰੀ ਦੀ ਦੁਕਾਨ ਦੇ ਬਾਹਰ ਪਟਾਕਿਆਂ ਦਾ ਸਟਾਲ ਵੀ ਲਗਾਇਆ ਹੋਇਆ ਸੀ। ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨੇ ਦੋਵਾਂ ਦੁਕਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਟੇਸ਼ਨ ਅਧਿਕਾਰੀ ਨੇ ਦੱਸਿਆ ਕਿ ਅੱਗ ਤੋਂ ਬਚਣ ਲਈ, ਊਸ਼ਾ ਦੇਵੀ ਦੁਕਾਨ ਦੇ ਬੇਸਮੈਂਟ 'ਚ ਗਈ, ਜਿੱਥੇ ਧੂੰਏਂ ਕਾਰਨ ਉਸ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਉਸ ਦਾ ਪਤੀ ਪ੍ਰਕਾਸ਼ ਵੀ ਦੁਕਾਨ 'ਚ ਫਸ ਗਿਆ ਅਤੇ ਸੜਨ ਨਾਲ ਉਸ ਦੀ ਮੌਤ ਹੋ ਗਈ
📲Get App