🔥 TRENDING घोंसला पंचायत में दीवान गुर्जर को 37 व... ਦੀਵਾਲੀ ਦੀ ਰਾਤ ਜੰਗਲ 'ਚ ਲੱਕੜ ਚੋਰਾਂ ਦੇ ਮਨ... वडवलीत बळीराजाचा हातातोंडाशी आलेला घास... Mir Saifullah first visit to his homet... Manipur CLP Leader Keisham Meghachandr... लोणावळ्यात चोरट्यांचा कहर लक्ष्मीपूजन...
09 Nov 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲੀ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ''ਚ ਹੋਵੇਗਾ ਸਮਾਗਮ

✍️ Reporter: Shamsher Singh 🗓 09 Nov 2026, 06:06 PM 👁 12
Share: 💬 WhatsApp 📘 Facebook 𝕏 Post

ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲੀ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ''ਚ ਹੋਵੇਗਾ ਸਮਾਗਮ

ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲੀ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ''ਚ ਹੋਵੇਗਾ ਸਮਾਗਮ
‎Monday, Nov 09, 2026 ।
‎ਮਾਨਸਾ: ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਅਰਦਾਸ ਸਮਾਗਮ ਦੀ ਜਗ੍ਹਾ ਬਦਲ ਗਈ ਹੈ। ਸਮਾਮਗ ਵਿਚ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਆ ਸੰਗਤ ਦੀ ਸ਼ਮੂਲੀਅਤ ਅਤੇ ਭਾਰੀ ਇਕੱਠ ਦੀ ਸੰਭਾਵਨਾ ਦੇ ਮੱਦੇਨਜ਼ਰ ਹੁਣ ਇਹ ਸਮਾਗਮ 15 ਨਵੰਬਰ, ਦਿਨ ਐਤਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਖੁੱਲ੍ਹੇ ਨਵੇਂ ਦੀਵਾਨ ਹਾਲ ਦੇ ਪੰਡਾਲ ਵਿਖੇ ਹੋਵੇਗਾ।
‎
‎ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਇਸ ਅੰਤਿਮ ਅਰਦਾਸ ਸਮਾਗਮ ਲਈ ਗੁਰਦੁਆਰਾ ਸੂਲੀਸਰ ਸਾਹਿਬ (ਕੋਟ ਧਰਮੂ) ਦਾ ਸਥਾਨ ਤੈਅ ਕੀਤਾ ਗਿਆ ਸੀ। ਪਰ ਸਮਾਗਮ ਦੀ ਜਾਣਕਾਰੀ ਮਿਲਦਿਆਂ ਹੀ ਦੇਸ਼-ਵਿਦੇਸ਼ ਵਿਚ ਬੈਠੀਆਂ ਸੰਗਤਾਂ ਦੇ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ। ਸੰਗਤਾਂ ਦੀਆਂ ਭਾਵਨਾਵਾਂ, ਐਂਟੀ ਡਰੱਗ ਟੀਮ ਦੇ ਨੌਜਵਾਨਾਂ, ਕਮੇਟੀ ਅਤੇ ਸਮੁੱਚੇ ਪਰਿਵਾਰ ਦੀ ਆਪਸੀ ਸਹਿਮਤੀ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਵੱਡੀ ਹੋਵੇਗੀ। ਇਸ ਲਈ ਸੰਗਤ ਲਈ ਖੁੱਲ੍ਹੇ ਪੰਡਾਲ, ਬੈਠਣ ਦੀ ਯੋਗ ਵਿਵਸਥਾ ਅਤੇ ਟਰੈਫਿਕ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮੁੱਚੇ ਪਰਿਵਾਰ, ਐਂਟੀ ਡਰੱਗ ਟੀਮ ਅਤੇ ਸੰਗਤਾਂ ਵੱਲੋਂ ਆਪਸੀ ਰਾਏ ਨਾਲ ਅੰਤਿਮ ਅਰਦਾਸ ਦਾ ਸਥਾਨ ਬਦਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
📲Get App