🔥 TRENDING দীপাবলির আলোয় খুশিতে মাতল শিশুরা, আতশব... કચ્છમાં માંડવી નજીક કોડાય પોલીસ સ્ટેશન... दीपावली पर दौसा के हृदय स्थल गांधी ति... पाज-हर्णे परिसरात एसटी बस सेवा पुन्हा... ਮਾਹਿਲਪੁਰ ਵਿੱਚ ਕੱਪੜਿਆਂ ਦੀ ਦੁਕਾਨ 'ਤੇ ਫਾਇ... EkSukoon Unveils 2026 Web Series Lineu...
08 Nov 2026•
ગુજરાતી मराठी ਪੰਜਾਬੀ বাংলা
Crime

ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਪਿਤਾ ਭੀਮ ਸਿੰਘ ਦਾ ਖ਼ਾਸ ਸੰਦੇਸ਼

✍️ Reporter: Shamsher Singh 🗓 08 Nov 2026, 09:58 PM 👁 21
Share: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਪਿਤਾ ਭੀਮ ਸਿੰਘ ਦਾ ਖ਼ਾਸ ਸੰਦੇਸ਼

ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਪਿਤਾ ਭੀਮ ਸਿੰਘ ਦਾ ਖ਼ਾਸ ਸੰਦੇਸ਼
‎Sunday, Nov 08, 2026 ।
‎
‎ਮਾਨਸਾ (ਵੈੱਬ ਡੈਸਕ)- ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚ ਚੁੱਕੀ ਹੈ। ਉਥੇ ਹੀ ਪਰਵਿੰਦਰ ਸਿੰਘ ਝੋਡਾ ਦੇ ਪਿਤਾ ਭੀਮ ਸਿੰਘ ਨੇ ਪਰਵਿੰਦਰ ਝੋਟਾ ਦੀ ਮ੍ਰਿਤਕ ਦੇਹ ਘਰ ਪਹੁੰਚਣ ਮਗਰੋਂ ਵੱਡਾ ਬਿਆਨ ਦਿੰਦੇ ਮਾਨਸਾ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਮੰਗਾਂ ਪੂਰੀਆਂ ਕਰਵਾਉਣ ਅਤੇ ਸੰਘਰਸ਼ 'ਚ ਨਾਲ ਖੜ੍ਹਨ ਦੀ ਅਪੀਲ ਕੀਤੀ ਹੈ
‎
‎ਐੱਸ. ਐੱਸ. ਪੀ. 'ਤੇ ਗੰਭੀਰ ਇਲਜ਼ਾਮ
‎ਭੀਮ ਸਿੰਘ ਨੇ ਐੱਸ. ਐੱਸ. ਪੀ. 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਜੇਕਰ ਲੋਕਾਂ ਨੇ ਆਵਾਜ਼ ਨਾ ਉਠਾਈ ਤਾਂ ਐੱਸ. ਐੱਸ. ਪੀ. ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਝੂਠੇ ਕੇਸਾਂ 'ਚ ਫਸਾਇਆ ਜਾਵੇਗਾ, ਮਾਪਿਆਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾਣਗੀਆਂ, ਪਰਚੇ ਪਾ ਕੇ ਜੇਲਾਂ ਵਿੱਚ ਭੇਜਿਆ ਜਾਵੇਗਾ ਅਤੇ ਗੋਲ਼ੀਆਂ ਵੀ ਮਾਰੀਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਅਧਿਕਾਰੀ ਨੂੰ ਇੱਥੋਂ ਹਟਾਇਆ ਜਾਂਦਾ ਹੈ ਤਾਂ ਆਉਣ ਵਾਲਾ ਐੱਸ. ਐੱਸ. ਪੀ. ਝੂਠੇ ਪਰਚੇ ਦਰਜ ਕਰਨ ਤੋਂ ਪਹਿਲਾਂ ਸੋਚੇਗਾ।
‎ਕਿਰਦਾਰ ਕੁਸ਼ੀ ਕਰਨ ਵਾਲਿਆਂ ਦਾ ਜ਼ਿਕਰ ਕਰਦਿਆਂ ਭੀਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਇਸ ਸੰਘਰਸ਼ ਵਿੱਚ ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਗੇ ਕੀਤਾ, ਜਿਸ ਦਾ ਵਜ਼ਨ 160 ਕਿਲੋ ਤੋਂ ਉੱਪਰ ਸੀ ਅਤੇ ਜੋ ਘਰ 'ਚ ਜਿੰਮ ਲਾ ਕੇ ਕਸਰਤ ਵੀ ਕਰਦਾ ਸੀ।
📲Get App