🔥 TRENDING सलेमपुर में दिखी भविष्य की तकनीक की झल... सलैया बॉर्डर पर अपर पुलिस अधीक्षक का आ... बीदर जिला पुलिस ने कावायत मैदान में सा... बीड़ जिला पुलिस ने सप्ताहिक कवायथ मीटि... सीसीटीएनएस टीम ने प्रदेश में हासिल किय... ଗଞ୍ଜାମ ଓ ଗଜପତି ଜିଲ୍ଲାରେ ପିଲାଙ୍କୁ ମିଳିବ...
06 Nov 2026•
ગુજરાતી मराठी ਪੰਜਾਬੀ বাংলা
Crime

ਵਿਆਹ ਦੇ ਜੋੜੇ ''ਚ ਇੰਤਜ਼ਾਰ ਕਰਦੀ ਰਹੀ ਲਾੜੀ, ਬਾਰਾਤ ਲੈ ਕੇ ਨਹੀਂ ਪੁੱਜਾ ਲਾੜਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

✍️ Reporter: Shamsher Singh 🗓 06 Nov 2026, 01:35 PM 👁 14
Share: 💬 WhatsApp 📘 Facebook 𝕏 Post

ਵਿਆਹ ਦੇ ਜੋੜੇ ''ਚ ਇੰਤਜ਼ਾਰ ਕਰਦੀ ਰਹੀ ਲਾੜੀ, ਬਾਰਾਤ ਲੈ ਕੇ ਨਹੀਂ ਪੁੱਜਾ ਲਾੜਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਵਿਆਹ ਦੇ ਜੋੜੇ ''ਚ ਇੰਤਜ਼ਾਰ ਕਰਦੀ ਰਹੀ ਲਾੜੀ, ਬਾਰਾਤ ਲੈ ਕੇ ਨਹੀਂ ਪੁੱਜਾ ਲਾੜਾ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
‎Friday, Nov 06, 2026 ।
‎
‎ਫਰੀਦਕੋਟ (need24) - ਵਿਆਹ ਦੇ ਸਾਰੇ ਪ੍ਰਬੰਧ ਪੂਰੇ ਹੋ ਚੁੱਕੇ ਸਨ ਅਤੇ ਮਹਿਮਾਨ ਵੀ ਘਰ ਆ ਚੁੱਕੇ ਸਨ ਪਰ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਲਾੜਾ ਬਾਰਾਤ ਲੈ ਕੇ ਹੀ ਨਹੀਂ ਪਹੁੰਚਿਆ। ਇਹ ਮਾਮਲਾ ਫਰੀਦਕੋਟ ਦਾ ਹੈ, ਜਿੱਥੇ ਲੜਕੀ ਪੱਖ ਦੀ ਸ਼ਿਕਾਇਤ ’ਤੇ ਪੁਲਸ ਨੇ ਲਾੜੇ ਸਮੇਤ ਕੁੱਲ 6 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ, ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਰਿਸ਼ਤਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜਾਤੀਕੇ ਸੰਗੋਜਲਾ ਨਿਵਾਸੀ ਅਮਨਜੋਤ ਸਿੰਘ ਨਾਲ ਤੈਅ ਹੋਇਆ ਸੀ।
‎ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਇਸੇ ਸਾਲ 1 ਫ਼ਰਵਰੀ ਨੂੰ ਸ਼ਗਨ ਦੀ ਰਸਮ ਨਿਭਾਈ ਗਈ ਸੀ ਅਤੇ 4 ਨਵੰਬਰ ਨੂੰ ਵਿਆਹ ਦੀ ਤਾਰੀਖ਼ ਤੈਅ ਕੀਤੀ ਗਈ ਸੀ। ਵਿਆਹ ਸਮਾਗਮ ਲਈ ਇਕ ਢਾਬੇ ’ਚ ਤਿਆਰੀਆਂ ਕੀਤੀਆਂ ਗਈਆਂ ਸਨ ਅਤੇ ਖ਼ਰੀਦੋ-ਫ਼ਰੋਖ਼ਤ ’ਤੇ ਕਾਫ਼ੀ ਪੈਸਾ ਖ਼ਰਚ ਹੋ ਚੁੱਕਾ ਸੀ। ਦੋਸ਼ ਹੈ ਕਿ ਵਿਆਹ ਦੀ ਤਾਰੀਖ਼ ਨੇੜੇ ਆਉਂਦਿਆਂ ਹੀ ਲਾੜੇ ਪੱਖ ਨੇ ਅਚਾਨਕ 10 ਲੱਖ ਰੁਪਏ ਨਕਦ ਅਤੇ 4 ਤੋਲੇ ਸੋਨੇ ਦੀ ਮੰਗ ਰੱਖ ਦਿੱਤੀ। ਜਦੋਂ ਲੜਕੀ ਦੇ ਪਰਿਵਾਰ ਨੇ ਆਪਣੀ ਕਮਜ਼ੋਰ ਆਰਥਿਕ ਸਥਿਤੀ ਦਾ ਹਵਾਲਾ ਦਿੰਦਿਆਂ ਇੰਨੀ ਵੱਡੀ ਮੰਗ ਪੂਰੀ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ, ਤਾਂ ਲਾੜੇ ਵਾਲਿਆਂ ਨੇ ਬਾਰਾਤ ਲਿਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।
‎ਐਨ ਵੇਲੇ ’ਤੇ ਬਾਰਾਤ ਨਾ ਆਉਣ ਕਾਰਨ ਲੜਕੀ ਦੇ ਪਰਿਵਾਰ ਨੂੰ ਭਾਰੀ ਮਾਨਸਿਕ ਤਣਾਅ ਅਤੇ ਸਮਾਜਿਕ ਨਮੋਸ਼ੀ ਝੱਲਣੀ ਪਈ। ਇਸ ਘਟਨਾ ਤੋਂ ਬਾਅਦ ਪੀੜਤ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਫਰੀਦਕੋਟ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਰਾਜ ਸਿੰਘ ਨੇ ਦੱਸਿਆ ਕਿ ਲਾੜੇ ਅਮਨਜੋਤ ਸਿੰਘ, ਉਸ ਦੇ ਮਾਤਾ-ਪਿਤਾ, ਭੈਣ ਅਤੇ ਵਿਚੋਲਗੀ ਕਰਵਾਉਣ ਵਾਲੇ 2 ਵਿਚੋਲਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਫਿਲਹਾਲ ਸਾਰੇ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
📲Get App