🔥 ट्रेंडिंग ಬೆಂಗಳೂರು ಅಂತರಾಷ್ಟ್ರೀಯ ವಿಮಾನ ನಿಲ್ದಾಣದ ಟ... ಹಂಪಿ ಮತ್ತು ಬೇಲೂರು-ಹಳೇಬೀಡು ವಾಸ್ತುಶಿಲ್ಪಗ... शुक्रवार परेड में ट्रैकर श्वान का शानद... ಹೊಸ ವಂದೇ ಭಾರತ್ ಎಕ್ಸ್‌ಪ್ರೆಸ್ ರೈಲುಗಳ ಪ್ರ... ಬೇಂಗಲೂರಿನ 20 ವಲಯಗಳಲ್ಲಿ ಹೊಸ ಇ-ತ್ಯಾಜ್ಯ ಮ... ಕಾವೇರಿ ತೀರದಲ್ಲಿ 2 ಲಕ್ಷಕ್ಕೂ ಹೆಚ್ಚು ಸಸ್ಯ...
06 नव. 2026•
ગુજરાતી मराठी ਪੰਜਾਬੀ বাংলা
मनोरंजन

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ 'ਤੇ ਲੱਗਾ ਵਿਰਾਮ

✍️ रिपोर्टर: Shamsher Singh 🗓 06 नव. 2026, 01:26 PM 👁 18
शेयर करें: 💬 WhatsApp 📘 Facebook 𝕏 Post

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ 'ਤੇ ਲੱਗਾ ਵਿਰਾਮ

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ 'ਤੇ ਲੱਗਾ ਵਿਰਾਮ
‎Friday, Nov 06, 2026 ।
‎ਮੁੰਬਈ (ਏਜੰਸੀ)- ਬਾਲੀਵੁੱਡ ਦਾ ਮਸ਼ਹੂਰ ਜੋੜਾ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਇਹ ਜੋੜਾ ਕਾਫੀ ਲੰਬੇ ਸਮੇਂ ਬਾਅਦ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਜਨਤਕ ਤੌਰ 'ਤੇ ਆਇਆ। ਵਿਆਹੁਤਾ ਜੀਵਨ ਵਿੱਚ ਅਣਬਣ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਾਂ ਦੇ ਵਿਚਕਾਰ, ਇਸ ਜੋੜੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਪਿਆਰ ਭਰੇ ਰਿਸ਼ਤੇ ਦੀ ਇੱਕ ਝਲਕ ਦਿਖਾਈ।
‎ਇਹ ਜੋੜਾ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਵਿੱਚ ਇਕੱਠੇ ਨਜ਼ਰ ਆਇਆ। ਪੈਪਰਾਜ਼ੀ ਲਈ ਪੋਜ਼ ਦਿੰਦੇ ਹੋਏ, ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਡੁੱਬੇ ਨਜ਼ਰ ਆਏ। ਅਭਿਸ਼ੇਕ ਕਾਲੇ ਰੰਗ ਦੇ ਕੁੜਤੇ-ਪਜਾਮੇ ਵਿੱਚ ਸਨ, ਜਦਕਿ ਐਸ਼ਵਰਿਆ ਸੁਨਹਿਰੀ ਕਢਾਈ ਵਾਲੀ ਲਾਲ ਰੰਗ ਦੀ ਸਾੜੀ ਬੇਹੱਦ ਬਹੁਤ ਖੂਬਸੂਰਤ ਲੱਗ ਰਹੀ ਸੀ।
📲Get App