🔥 TRENDING Vikram Bam Releases 'Aaye Re', Drawing... Karnataka Congress Faces SIR Dilemma O... Karnataka Diwali Prices Spike: Nandini... Karnataka Minister Alleges Oil Firms S... Rajasthan CM Challenges Gehlot: Prove... Rajasthan SET 2026 Results Declared: H...
06 Nov 2026•
ગુજરાતી मराठी ਪੰਜਾਬੀ বাংলা
Food

ਸ ਜਗਜੀਤ ਸਿੰਘ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਨੇ ਵੇਰਕਾ ਪਲਾਂਟ ਤੋਂ ਬਣਦੀਆ ਸੁਧ ਵਸਤਾ ਬਾਰੇ ਜਾਣਕਾਰੀ ਦਿੱਤੀ ।

✍️ Reporter: Parkash singh 🗓 06 Nov 2026, 05:10 PM 👁 35
Share: 💬 WhatsApp 📘 Facebook 𝕏 Post
ਤਰਨ ਤਾਰਨ
ਸਰਦਾਰ ਜਗਜੀਤ ਸਿੰਘ ਜੌਹਲ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਨੇ ਇਲਾਕੇ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਕਿਹਾ ਕਿ ਸਾਨੂੰ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਨਾਲ ਹੀ ਇੱਕ ਇੱਕ ਪੌਦਾ ਲਗਾਉਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਪਟਾਕੇ ਨਾ ਚਲਾਉਣ ਦੇ ਨਾਲ ਨਾਲ ਸਾਨੂੰ ਮਠਿਆਈਆਂ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਬਹੁਤ ਹੀ ਨਕਲੀ ਦੁੱਧ ਅਤੇ ਹੋਰ ਨਕਲੀ ਪਦਾਰਥਾ ਤੋ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ।
ਉਨ੍ਹਾਂ ਨੇ ਮਿਲਕ ਪਲਾਂਟ ਵੇਰਕਾ ਬਾਰੇ ਦੱਸਿਦਿਆ ਹੋਇਆਂ ਕਿਹਾ ਕਿ ਸਾਨੂੰ ਵੇਰਕਾ ਦਾ ਦੁੱਧ ਅਤੇ ਵੇਰਕਾ ਦੋ ਦੁੱਧ ਤੋਂ ਤਿਆਰ ਹੋਏ ਹੋਰ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।ਉਨ੍ਹਾਂ ਦੱਸਿਆ ਕਿ ਵੇਰਕਾ ਦੀਆਂ ਵਸਤਾਂ ਤਿਆਰ ਕਰਦੇ ਸਮੇਂ ਬਹੁਤ ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਤੇ ਨਾਲ ਹੀ ਵੇਰਕਾ ਦੀਆਂ ਬਣੀਆਂ ਵਸਤਾਂ ਜਿਵੇਂ ਦੁੱਧ ਘਿਓ ਖੀਰ ਲੱਸੀ ਦਹੀਂ ਆਦਿ ਬਹੁਤ ਹੀ ਵਧੀਆ ਤੇ ਪਿਉਹਰ ਹੁੰਦੇ ਹਨ ।
📲Get App