🔥 TRENDING বাঁশবেড়া গ্রাম পঞ্চায়েতের দখল বিজেপি... AP LAWCET 2026: Certificate Verificati... Kia India to invest $1.5 bn in Andhra... Andhra Pradesh Reservoirs Reach 505.76... Gujarat Deputy CM Harsh Sanghavi launc... Gujarat’s Pipavav Port Delays Liquid J...
06 Nov 2026•
ગુજરાતી मराठी ਪੰਜਾਬੀ বাংলা

ਬਠਿੰਡਾ ਵਿੱਚ ਕਣਕ ਦੀ ਫ਼ਸਲ ’ਤੇ ਗ੍ਰੀਨ ਅਮੋਨੀਆ ਤਕਨੀਕ ਦੀਆਂ ਪ੍ਰਦਰਸ਼ਨੀਆਂ ਸ਼ੁਰੂ

✍️ Reporter: Jiwan kumar 🗓 06 Nov 2026, 06:59 PM 👁 16
Share: 💬 WhatsApp 📘 Facebook 𝕏 Post

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਕਣਕ ਦੀ ਫ਼ਸਲ ਵਿੱਚ ਗ੍ਰੀਨ ਅਮੋਨੀਆ ਤਕਨੀਕ ਦੀਆਂ ਪ੍ਰਦਰਸ਼ਨੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਤਹਿਤ 110 ਏਕੜ ਰਕਬਾ ਕਵਰ ਕੀਤਾ ਗਿਆ ਹੈ ਅਤੇ ਤਕਨੀਕ ਨੂੰ ਯੂਰੀਆ ਦੇ ਸੰਭਾਵੀ ਬਦਲ ਵਜੋਂ ਵਿਗਿਆਨਕ ਤੌਰ ’ਤੇ ਪਰਖਿਆ ਜਾ ਰਿਹਾ ਹੈ।

ਬਠਿੰਡਾ, 6 ਨਵੰਬਰ (ਜੀਵਨ ਬਾਂਸਲ): ਖੇਤੀਬਾੜੀ ਵਿੱਚ ਯੂਰੀਆ ਦੀ ਵਰਤੋਂ ਘਟਾਉਣ ਅਤੇ ਨਾਈਟ੍ਰੋਜਨ ਖਾਦਾਂ ਦੇ ਬਦਲਵੇਂ ਤਰੀਕਿਆਂ ਦੀਆਂ ਸੰਭਾਵਨਾਵਾਂ ਖੋਜਣ ਲਈ ਬਠਿੰਡਾ ਜ਼ਿਲ੍ਹੇ ਵਿੱਚ ਕਣਕ ਦੀ ਫ਼ਸਲ ’ਤੇ ਗ੍ਰੀਨ ਅਮੋਨੀਆ ਤਕਨੀਕ ਦੀਆਂ ਪ੍ਰਦਰਸ਼ਨੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਪਹਿਲ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਬਠਿੰਡਾ ਵੱਲੋਂ 2 ਨਵੰਬਰ ਤੋਂ ਪਿੰਡ ਮਹਿਮਾ ਸਰਕਾਰੀ ਵਿਖੇ ਸ਼ੁਰੂ ਕੀਤੀ ਗਈ। ਇਸ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 110 ਏਕੜ ਰਕਬਾ ਕਵਰ ਕੀਤਾ ਜਾ ਚੁੱਕਾ ਹੈ।
ਇਹ ਪ੍ਰੋਜੈਕਟ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਖੇਤੀਬਾੜੀ ਤਕਨਾਲੋਜੀ ਅਨੁਪ੍ਰਯੋਗ ਖੋਜ ਸੰਸਥਾਨ (ATARI), ਜ਼ੋਨ-1, ਲੁਧਿਆਣਾ ਅਤੇ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਜਾ ਰਿਹਾ ਹੈ।
ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਗ੍ਰੀਨ ਅਮੋਨੀਆ ਨੂੰ ਯੂਰੀਆ ਦੇ ਸੰਭਾਵੀ ਬਦਲ ਵਜੋਂ ਵਿਗਿਆਨਕ ਢੰਗ ਨਾਲ ਪਰਖਣਾ, ਨਾਈਟ੍ਰੋਜਨ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਮਿੱਟੀ ਦੀ ਸਿਹਤ ਦੀ ਸੰਭਾਲ ਕਰਨਾ ਹੈ।
ਇਸ ਤਕਨੀਕ ਤਹਿਤ ਵਿਸ਼ੇਸ਼ ਮਸ਼ੀਨ ਦੀ ਮਦਦ ਨਾਲ ਗ੍ਰੀਨ ਅਮੋਨੀਆ ਨੂੰ ਜ਼ਮੀਨ ਦੀ ਸਤ੍ਹਾ ਤੋਂ ਲਗਭਗ 15 ਸੈਂਟੀਮੀਟਰ ਹੇਠਾਂ ਪਹੁੰਚਾਇਆ ਜਾਂਦਾ ਹੈ। ਇਸ ਨਾਲ ਨਾਈਟ੍ਰੋਜਨ ਦੀ ਪ੍ਰਭਾਵਸ਼ਾਲੀ ਵਰਤੋਂ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਪ੍ਰਯੋਗ ਦੌਰਾਨ ਫ਼ਸਲ ਦੇ ਵਾਧੇ, ਨਾਈਟ੍ਰੋਜਨ ਦੀ ਉਪਲਬਧਤਾ ਅਤੇ ਕਣਕ ਦੇ ਝਾੜ ’ਤੇ ਪੈਣ ਵਾਲੇ ਪ੍ਰਭਾਵਾਂ ਦੀ ਵਿਗਿਆਨਕ ਜਾਂਚ ਕੀਤੀ ਜਾਵੇਗੀ।
ਇਸ ਮੌਕੇ ਕੇ.ਵੀ.ਕੇ. ਬਠਿੰਡਾ ਦੇ ਡਿਪਟੀ ਡਾਇਰੈਕਟਰ (ਸਿ.) ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿੱਚ ਨਾਈਟ੍ਰੋਜਨ ਦੀ ਵਧਦੀ ਲੋੜ ਨੂੰ ਦੇਖਦਿਆਂ ਖਾਦ ਪ੍ਰਬੰਧਨ ਦੇ ਨਵੇਂ ਅਤੇ ਬਦਲਵੇਂ ਤਰੀਕੇ ਵਿਕਸਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਗ੍ਰੀਨ ਅਮੋਨੀਆ ਰਾਹੀਂ ਫ਼ਸਲਾਂ ਨੂੰ ਨਾਈਟ੍ਰੋਜਨ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਬਾਰੇ ਖੋਜ ਅਤੇ ਪ੍ਰਦਰਸ਼ਨੀਆਂ ਕੀਤੀਆਂ ਜਾ ਰਹੀਆਂ ਹਨ। ਵਿਗਿਆਨਕ ਪ੍ਰਯੋਗਾਂ ਦੇ ਨਤੀਜੇ ਸਫ਼ਲ ਰਹਿਣ ’ਤੇ ਇਹ ਤਕਨੀਕ ਭਵਿੱਖ ਵਿੱਚ ਯੂਰੀਆ ਉੱਤੇ ਨਿਰਭਰਤਾ ਘਟਾਉਣ ਵਿੱਚ ਸਹਾਇਕ ਹੋ ਸਕਦੀ ਹੈ।
ਕੇ.ਵੀ.ਕੇ. ਬਠਿੰਡਾ ਦੇ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਡਾ. ਤੇਜਬੀਰ ਸਿੰਘ ਬੁੱਟਰ ਨੇ ਕਿਹਾ ਕਿ ਟਿਕਾਊ ਖੇਤੀ ਲਈ ਫ਼ਸਲਾਂ ਦਾ ਉਤਪਾਦਨ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਸਿਹਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਜ਼ਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ‘ਖੇਤ ਬਚਾਓ ਮੁਹਿੰਮ’ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ’ਤੇ ਜ਼ੋਰ ਦਿੱਤਾ।
ਇਸ ਮੌਕੇ ਕੇ.ਵੀ.ਕੇ. ਬਠਿੰਡਾ ਦੇ ਹੋਰ ਮਾਹਿਰਾਂ, ਵਿਗਿਆਨੀਆਂ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ।
📲Get App