🔥 TRENDING ಕವಿತಾಳದ ಬುಧವಾರದ ಸಂತೆ: ವಿಶೇಷ ಸಂಭ್ರಮದ ಮಾ... ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ: ਸਤਿਕਾਰ ਅਤ... जनसंघ काल के पूर्व विधायक स्व. अनिरुद्... ঝাড়গ্রামে পাটি কর্তৃপক্ষ ও সাধারণ মান... Mathura kosi त्योहारों को लेकर एसपी दे... ਪੰਜਾਬ ਦੇ ਪੰਜ ਖਿਡਾਰੀ ਅੱਜ ਭਾਰਤੀ ਕ੍ਰਿਕਟ ਟ...
04 Nov 2026•
ગુજરાતી मराठी ਪੰਜਾਬੀ বাংলা
Politics

ਸੰਗਰੂਰ ਰੈਲੀ ''ਚ ਬੋਲੇ ਬਾਜਵਾ, ਪੰਜਾਬ ''ਚ ਨਸ਼ਾ, ਗੈਂਗਸਟਰਵਾਦ ਤੇ ਗੁੰਡਾਗਰਦੀ ਰੋਕਣਾ ਕਾਂਗਰਸ ਦੀ ਪਹਿਲੀ ਤਰਜੀਹ

✍️ Reporter: Shamsher Singh 🗓 04 Nov 2026, 09:15 PM 👁 10
Share: 💬 WhatsApp 📘 Facebook 𝕏 Post

ਸੰਗਰੂਰ ਰੈਲੀ ''ਚ ਬੋਲੇ ਬਾਜਵਾ, ਪੰਜਾਬ ''ਚ ਨਸ਼ਾ, ਗੈਂਗਸਟਰਵਾਦ ਤੇ ਗੁੰਡਾਗਰਦੀ ਰੋਕਣਾ ਕਾਂਗਰਸ ਦੀ ਪਹਿਲੀ ਤਰਜੀਹ

ਸੰਗਰੂਰ ਰੈਲੀ ''ਚ ਬੋਲੇ ਬਾਜਵਾ, ਪੰਜਾਬ ''ਚ ਨਸ਼ਾ, ਗੈਂਗਸਟਰਵਾਦ ਤੇ ਗੁੰਡਾਗਰਦੀ ਰੋਕਣਾ ਕਾਂਗਰਸ ਦੀ ਪਹਿਲੀ ਤਰਜੀਹ
‎Wednesday, Nov 04, 2026।
‎
‎ਸੰਗਰੂਰ (ਵੈੱਬ ਡੈਸਕ)- ਪੰਜਾਬ ਕਾਂਗਰਸ ਵੱਲੋਂ ਅੱਜ ਸੰਗਰੂਰ ਵਿਖੇ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉਚੇਚੇ ਤੌਰ 'ਤੇ ਪਹੁੰਚੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਿਰੋਧੀ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਹਾਲਾਤ 'ਤੇ ਚਿੰਤਾ ਜ਼ਾਹਰ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਭਾਜਪਾ ਸਰਕਾਰ 'ਤੇ ਵੀ ਸ਼ਬਦੀ ਹਮਲੇ ਕੀਤੇ।
‎
‎ਇਸ ਦੌਰਾਨ ਭਾਜਪਾ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਜਿਵੇਂ ਟਰੰਪ ਦਾ ਮਾਂਝਾ ਲਾਇਆ ਹੈ, ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਅਮਿਤ ਸ਼ਾਹ ਅਤੇ ਮੋਦੀ ਦਾ ਮਾਂਝਾ ਲਾਉਣਗੇ। ਅਮਿਤ ਸ਼ਾਹ ਪੰਜਾਬ 'ਚ ਡਬਲ ਇੰਜਣ ਵਾਲੀ ਸਰਕਾਰ ਲਿਆਉਣ ਦੀ ਗੱਲ ਕਰਦੇ ਹਨ, ਪੰਜਾਬ ਵਿਚ ਡਬਲ ਇੰਜਣ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪ੍ਰਤਾਪ ਸਿੰਘ ਦੇ ਨਾਂ 'ਤੇ ਇਥੇ ਵੇਖਿਆ ਹੈ। ਇਸ ਦੌਰਾਨ ਉਨ੍ਹਾਂ ਬੰਦ ਪਏ ਯੂਰੇਸ਼ੀਅਨ ਬਾਰਡਰ ਖੋਲ੍ਹਣ ਦੀ ਮੰਗ ਵੀ ਕੀਤੀ।
📲Get App