🔥 TRENDING விருதுநகரில் நள்ளிரவு கொடூரம்: 82 வயது... 'ਸਿੱਖੋ, ਪੰਜਾਬ ਨਾਲੋਂ ਆਪਣੀਆਂ ਜੜ੍ਹਾਂ ਕਦੇ... बेतिया जिला जिला मुख्यालय के प्रवेश द्... நரிக்குடி அருகே நள்ளிரவில் 82 வயது மூத... Two MLAs Quit AAP Day After Punjab Tic... Shahid Kapoor’s Green Hair in 'Udta Pu...
01 Nov 2026•
ગુજરાતી मराठी ਪੰਜਾਬੀ বাংলা
Automobile

ਪੰਜਾਬ ''ਚ ਨੈਸ਼ਨਲ ਹਾਈਵੇ ''ਤੇ ਭਿਆਨਕ ਹਾਦਸਾ ! ਟਰੈਕਟਰ ਨੂੰ ਟੱਕਰ ਮਾਰ ਕੰਧ ਤੋੜ ਕੇ ਸਕੂਲ ''ਚ ਜਾ ਵੜੀ ਬੱਸ

✍️ Reporter: Shamsher Singh 🗓 01 Nov 2026, 01:58 PM 👁 14
Share: 💬 WhatsApp 📘 Facebook 𝕏 Post

ਪੰਜਾਬ ''ਚ ਨੈਸ਼ਨਲ ਹਾਈਵੇ ''ਤੇ ਭਿਆਨਕ ਹਾਦਸਾ ! ਟਰੈਕਟਰ ਨੂੰ ਟੱਕਰ ਮਾਰ ਕੰਧ ਤੋੜ ਕੇ ਸਕੂਲ ''ਚ ਜਾ ਵੜੀ ਬੱਸ

ਪੰਜਾਬ ''ਚ ਨੈਸ਼ਨਲ ਹਾਈਵੇ ''ਤੇ ਭਿਆਨਕ ਹਾਦਸਾ ! ਟਰੈਕਟਰ ਨੂੰ ਟੱਕਰ ਮਾਰ ਕੰਧ ਤੋੜ ਕੇ ਸਕੂਲ ''ਚ ਜਾ ਵੜੀ ਬੱਸ
‎Sunday, Nov 01, 2026 ।
‎ਫਰੀਦਕੋਟ (SSM)- ਫਰੀਦਕੋਟ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ-54 'ਤੇ ਪੈਂਦੇ ਪਿੰਡ ਕਲੇਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਫ਼ਰੀਦਕੋਟ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਨਿੱਜੀ ਬੱਸ ਦੀ ਲਿੰਕ ਰੋਡ ਵੱਲ ਮੁੜ ਰਹੇ ਟਰੈਕਟਰ-ਟਰਾਲੀ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਨੇੜਲੇ ਸਕੂਲ ਦੀ ਕੰਧ ਤੋੜਦੀ ਹੋਈ ਅੰਦਰ ਜਾ ਵੜੀ, ਜਦਕਿ ਟਰੈਕਟਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
‎
‎ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਜਦੋਂ ਬੱਸ ਪਿੰਡ ਕਲੇਰ ਕੋਲ ਪਹੁੰਚੀ, ਤਾਂ ਅੱਗੇ ਜਾ ਰਹੀ ਇੱਕ ਟਰੈਕਟਰ-ਟਰਾਲੀ ਅਚਾਨਕ ਹਾਈਵੇ ਤੋਂ ਲਿੰਕ ਰੋਡ ਵੱਲ ਮੁੜਨ ਲੱਗੀ। ਬੱਸ ਚਾਲਕ ਵੱਲੋਂ ਬ੍ਰੇਕ ਲਗਾਉਣ ਦੀ ਕੋਸ਼ਿਸ਼ ਦੇ ਬਾਵਜੂਦ ਬੱਸ ਬੇਕਾਬੂ ਹੋ ਕੇ ਟਰੈਕਟਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ 2 ਟੋਟੇ ਹੋ ਗਏ ਤੇ ਬੱਸ ਸਕੂਲ ਦੀ ਕੰਧ ਤੋੜ ਕੇ ਅੰਦਰ ਚਲੀ ਗਈ।
‎
‎ਹਾਦਸੇ ਦੌਰਾਨ ਟਰੈਕਟਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬੱਸ ਦਾ ਡਰਾਈਵਰ ਅਤੇ ਕਈ ਸਵਾਰੀਆਂ ਵੀ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
‎ਇਸ ਟੱਕਰ ਤੋਂ ਬਾਅਦ ਟਰੈਕਟਰ ਸੜਕ ਕਿਨਾਰੇ ਖੜ੍ਹੇ ਇੱਕ ਹੋਰ ਟਰੈਕਟਰ-ਟਰਾਲੀ ਨਾਲ ਜਾ ਟਕਰਾਇਆ, ਜਿਸ ਕਾਰਨ ਦੂਜਾ ਟਰੈਕਟਰ ਵੀ ਖੇਤਾਂ 'ਚ ਜਾ ਡਿੱਗਾ। ਹਾਲਾਂਕਿ ਗਨੀਮਤ ਰਹੀ ਕਿ ਉਸ ਟਰੈਕਟਰ 'ਤੇ ਸਵਾਰ ਪਿਓ-ਪੁੱਤ ਵਾਲ-ਵਾਲ ਬਚ ਗਏ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
‎
‎ਟੱਕਰ ਦੀ ਆਵਾਜ਼ ਸੁਣਦਿਆਂ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਮੁਸਤੈਦੀ ਦਿਖਾਉਂਦਿਆਂ ਬੱਸ 'ਚੋਂ ਸਵਾਰੀਆਂ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਤੇ ਨਿੱਜੀ ਵਾਹਨਾਂ ਰਾਹੀਂ ਹਸਪਤਾਲ ਪਹੁੰਚਾਉਣ 'ਚ ਮਦਦ ਕੀਤੀ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
📲Get App