🔥 TRENDING Mizoram Woman Hospitalised with Severe... ED arrests four more in Mizoram-Manipu... Chief minister smt Rekha Gupta paid fl... Fiji vs New Zealand Rugby League Match... Two suspects arrested in Arunachal Pra... Arunachal CM Pema Khandu says Siang me...
31 Oct 2026•
ગુજરાતી मराठी ਪੰਜਾਬੀ বাংলা
Local

ਡਾ. ਇਸ਼ਾਂਕ ਨੇ ਚੱਬੇਵਾਲ ਹਲਕੇ ਲਈ ਪਾਰਟੀ ਤੋਂ ਉਮੀਦਵਾਰ ਬਣਨ ਦਾ ਮੌਕਾ ਸਵੀਕਾਰਿਆ

✍️ Reporter: Amandeep Singh 🗓 31 Oct 2026, 07:42 PM 👁 13
Share: 💬 WhatsApp 📘 Facebook 𝕏 Post

ਡਾ. ਇਸ਼ਾਂਕ ਨੇ ਚੱਬੇਵਾਲ ਹਲਕੇ ਦੇ ਉਮੀਦਵਾਰ ਬਣਨ ਦੀ ਪੇਸ਼ਕਸ਼ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ ਅਤੇ ਵਾਸੀਆਂ ਦੀ ਸੇਵਾ ਲਈ ਆਪਣੀ ਵਚਨਬੱਧਤਾ ਦਾ ਐਲਾਨ ਕੀਤਾ।

ਡਾ. ਇਸ਼ਾਂਕ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕਰਦਿਆਂ ਚੱਬੇਵਾਲ ਹਲਕੇ ਦੇ ਉਮੀਦਵਾਰ ਬਣਨ ਦੀ ਪੇਸ਼ਕਸ਼ ਨੂੰ ਸਵੀਕਾਰ ਕੀਤਾ।

ਉਹਨਾਂ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸਵੀਕਾਰ ਕਰਦੇ ਹਨ। ਚੱਬੇਵਾਲ ਹਲਕਾ ਰੂਪੀ ਪਰਿਵਾਰ ਅਤੇ ਟੀਮ ਮੈਂਬਰਾਂ ਤੋਂ ਮਿਲੇ ਪਿਆਰ, ਵਿਸ਼ਵਾਸ ਅਤੇ ਸਾਥ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਮੰਨਿਆ।

ਡਾ. ਇਸ਼ਾਂਕ ਨੇ ਵਾਅਦਾ ਕੀਤਾ ਕਿ ਹਲਕਾ ਵਾਸੀਆਂ ਦੀ ਸੇਵਾ ਅਤੇ ਚੱਬੇਵਾਲ ਦੇ ਵਿਕਾਸ ਲਈ ਉਨ੍ਹਾਂ ਦੀ ਕੋਸ਼ਿਸ਼ ਪਹਿਲਾਂ ਨਾਲੋਂ ਵੀ ਵੱਧ ਸਮਰਪਣ ਅਤੇ ਇਮਾਨਦਾਰੀ ਨਾਲ ਜਾਰੀ ਰਹੇਗੀ।

ਉਹਨਾਂ ਨੇ ਆਖਿਆ, “ਆਪਣਾ ਪਿਆਰ ਅਤੇ ਅਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣਾ… ਆਓ, ਮਿਲ ਕੇ ਚੱਬੇਵਾਲ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਈਏ।”
📲Get App