🔥 TRENDING सहप्रवाशाने बिस्कीट दिल्यानंतर वृद्धाव... सहप्रवाशाने बिस्कीट दिल्यानंतर वृद्धाव... करवा चौथ पर मुरादाबाद की सुहागन महिलाए... टीईटी और डीएलएड के प्रमाणपत्रों का होग... आज का खराब मौसम, बाहर न निकलें विकसपल्ली–घोट मार्गावर रात्रीच्या अंधा...
30 Oct 2026•
ગુજરાતી मराठी ਪੰਜਾਬੀ বাংলা
Crime

ਕੇਰਲ 'ਚ ਰੂਹ ਕੰਬਾਊ ਵਾਰਦਾਤ ! ਪਹਿਲਾਂ ਲੋਹੇ ਦੀ ਰਾਡ ਮਾਰ ਪਤਨੀ ਦਾ ਕੀਤਾ ਕਤਲ, ਫਿਰ

✍️ Reporter: Shamsher Singh 🗓 30 Oct 2026, 02:42 PM 👁 25
Share: 💬 WhatsApp 📘 Facebook 𝕏 Post

ਕੇਰਲ 'ਚ ਰੂਹ ਕੰਬਾਊ ਵਾਰਦਾਤ ! ਪਹਿਲਾਂ ਲੋਹੇ ਦੀ ਰਾਡ ਮਾਰ ਪਤਨੀ ਦਾ ਕੀਤਾ ਕਤਲ, ਫਿਰ

ਕੇਰਲ 'ਚ ਰੂਹ ਕੰਬਾਊ ਵਾਰਦਾਤ ! ਪਹਿਲਾਂ ਲੋਹੇ ਦੀ ਰਾਡ ਮਾਰ ਪਤਨੀ ਦਾ ਕੀਤਾ ਕਤਲ, ਫਿਰ ...
‎Friday, Oct 30, 2026 - 02:09 PM ।
‎ਇਡੁੱਕੀ - ਸ਼ੁੱਕਰਵਾਰ ਨੂੰ, ਕੇਰਲ ਦੇ ਇਡੁੱਕੀ ਜ਼ਿਲੇ 'ਚ, ਇਕ ਵਿਅਕਤੀ ਨੇ ਕਥਿਤ ਤੌਰ 'ਤੇ ਇਕ ਡਾਕਘਰ 'ਚ ਆਪਣੀ ਪਤਨੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਅਤੇ ਫਿਰ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ, ਇਸ ਦੀ ਜਾਣਕਾਰੀ ਪੁਲਸ ਨੇ ਦਿੱਤੀ। ਪੁਲਿਸ ਅਨੁਸਾਰ ਹਮਲੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਈ ਔਰਤ ਦੀ ਪਛਾਣ ਸ਼੍ਰੀਜਾ ਵਜੋਂ ਹੋਈ ਹੈ, ਜੋ ਡਾਕਘਰ 'ਚ ਅਸਥਾਈ ਪੋਸਟਮਾਸਟਰ ਵਜੋਂ ਕੰਮ ਕਰਦੀ ਹੈ। ਉਸਨੂੰ ਕਟੱਪਾਨਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
‎ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ ਜਦੋਂ ਸ਼੍ਰੀਜਾ ਡਾਕਘਰ ਖੋਲ੍ਹਣ ਪਹੁੰਚੀ। ਪੁਲਸ ਦੇ ਅਨੁਸਾਰ, ਸ਼੍ਰੀਜਾ ਦੇ ਪਤੀ ਸੰਤੋਸ਼ ਨੇ ਕਥਿਤ ਤੌਰ 'ਤੇ ਪਿੱਛੇ ਤੋਂ ਲੋਹੇ ਦੀ ਰਾਡ ਨਾਲ ਉਸਦੇ ਸਿਰ 'ਤੇ ਵਾਰ ਕੀਤਾ। ਜਦੋਂ ਰਾਹਗੀਰ ਮੌਕੇ 'ਤੇ ਪਹੁੰਚੇ, ਤਾਂ ਸੰਤੋਸ਼ ਨੇ ਕਥਿਤ ਤੌਰ 'ਤੇ ਉਨ੍ਹਾਂ ਵੱਲ ਬੰਦੂਕ ਤਾਣੀ ਅਤੇ ਉਨ੍ਹਾਂ ਨੂੰ ਦੂਰ ਰਹਿਣ ਲਈ ਕਿਹਾ। ਫਿਰ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ, ਜੋੜੇ 'ਚ ਕੁਝ ਸਮੇਂ ਤੋਂ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਅਕਸਰ ਝਗੜੇ ਚੱਲ ਰਹੇ ਸਨ। ਪੁਲਿਸ ਅਤੇ ਫੋਰੈਂਸਿਕ ਮਾਹਿਰ ਮੌਕੇ 'ਤੇ ਪਹੁੰਚੇ ਅਤੇ ਸਬੂਤ ਇਕੱਠੇ ਕੀਤੇ।
📲Get App