🔥 TRENDING ମହୁ ଖାଉଥିଲେ ଭାବିଚିନ୍ତି ଖାଆନ୍ତୁ... കമ്യൂണിറ്റി ബേസ്ഡ് ഇന്റര്‍വെന്‍ഷന്‍ സെ... Supreme Court cancels bail of alleged... Former Sri Lanka captain Kumar Sangakk... Tamil Nadu Announces Closure of School... Tamil Nadu to Train Government School...
29 Oct 2026•
ગુજરાતી मराठी ਪੰਜਾਬੀ বাংলা
Crime

ਮਾਨਸਾ ''ਚ ਲਾਸ਼ ਚੁੱਕਣ ਦੇ ਮਾਮਲੇ ''ਚ ਵੱਡੀ ਅਪਡੇਟ, ਝੋਟੇ ਦੇ ਪਿਤਾ ਭੀਮ ਸਿੰਘ ਨੇ ਆਖੀ ਵੱਡੀ ਗੱਲ

✍️ Reporter: Shamsher Singh 🗓 29 Oct 2026, 02:34 PM 👁 14
Share: 💬 WhatsApp 📘 Facebook 𝕏 Post

ਮਾਨਸਾ ''ਚ ਲਾਸ਼ ਚੁੱਕਣ ਦੇ ਮਾਮਲੇ ''ਚ ਵੱਡੀ ਅਪਡੇਟ, ਝੋਟੇ ਦੇ ਪਿਤਾ ਭੀਮ ਸਿੰਘ ਨੇ ਆਖੀ ਵੱਡੀ ਗੱਲ

ਮਾਨਸਾ ''ਚ ਲਾਸ਼ ਚੁੱਕਣ ਦੇ ਮਾਮਲੇ ''ਚ ਵੱਡੀ ਅਪਡੇਟ, ਝੋਟੇ ਦੇ ਪਿਤਾ ਭੀਮ ਸਿੰਘ ਨੇ ਆਖੀ ਵੱਡੀ ਗੱਲ
‎Thursday, Oct 29, 2026।
‎ਮਾਨਸਾ : ਮਾਨਸਾ 'ਚ ਲੱਗੇ ਧਰਨੇ 'ਚ ਲਿਜਾਈ ਜਾ ਰਹੀ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਨੂੰ ਚੁੱਕਣ ਦੇ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ 40 ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋ ਗਈ ਹੈ ਅਤੇ ਕਿਸੇ ਵੇਲੇ ਵੀ ਇਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਇਸੇ ਦੌਰਾਨ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਪਰਚਾ ਕਰਨਾ ਹੈ ਤਾਂ ਮੇਰੇ 'ਤੇ ਕਰੇ ਅਤੇ ਮੈਨੂੰ ਗ੍ਰਿਫ਼ਤਾਰ ਕਰੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪੁਲਸ ਪਰਚੇ ਕਰੇਗੀ ਤਾਂ ਪ੍ਰਸ਼ਾਸਨ ਨਾਲ ਗੱਲਬਾਤ ਦੇ ਸੱਦੇ ਦਾ ਉਹ ਬਾਈਕਾਟ ਕਰਨਗੇ।
‎ਦੱਸਣਯੋਗ ਹੈ ਕਿ ਪਿੰਡ ਭੰਮੇ ਕਲਾਂ 'ਚ 32 ਸਾਲਾ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਨੂੰ ਚੁੱਕਣ ਦੇ ਮਾਮਲੇ 'ਚ ਹੰਗਾਮਾ ਹੋ ਗਿਆ ਸੀ। ਦਲਜੀਤ ਸਿੰਘ ਦੀ ਲਾਸ਼ ਨੂੰ ਪਰਿਵਾਰ ਵਲੋਂ ਮਾਨਸਾ ਧਰਨੇ 'ਚ ਲਿਜਾਇਆ ਜਾ ਰਿਹਾ ਸੀ ਪਰ ਰਾਹ 'ਚ ਹੀ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਪੁਲਸ ਨੇ ਕਈ ਵੱਡੇ ਆਗੂਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਸੇ ਮਾਮਲੇ 'ਚ ਅਣਪਛਾਤੇ 40 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
‎ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਪੈਦਲ ਮਾਰਚ ਕਰਕੇ ਸ਼ਾਂਤਮਈ ਤਰੀਕੇ ਨਾਲ ਦਲਜੀਤ ਸਿੰਘ ਦੀ ਲਾਸ਼ ਨੂੰ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਮੋਰਚੇ 'ਚ ਲਿਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਸ ਨੇ ਉਨ੍ਹਾਂ ਨੂੰ ਰਾਹ 'ਚ ਰੋਕ ਲਿਆ ਸੀ ਅਤੇ ਲਾਠੀਚਾਰਜ ਵੀ ਹੋਇਆ ਸੀ।
📲Get App