राजनीति
''ਪੰਜਾਬ ''ਚ ਨਸ਼ਿਆਂ ਖ਼ਿਲਾਫ਼ ਬਣਾਵਾਂਗੇ ਨਵਾਂ ਕਾਨੂੰਨ'', ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ

Thursday, Oct 29, 2026।
ਬਰਨਾਲਾ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਬਣਨ 'ਤੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ, ਤਾਂ ਜੋ ਵਪਾਰੀਆਂ ਸਮੇਤ ਹਰ ਪੰਜਾਬੀ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਤੇ ਸਿੰਗਾਪੁਰ ਵਰਗੇ ਦੇਸ਼ਾਂ ਵਿਚ ਸਖ਼ਤ ਕਾਨੂੰਨਾਂ ਕਾਰਨ ਹੀ ਨਸ਼ਾ ਤਸਕਰੀ ਨਹੀਂ ਹੁੰਦੀ, ਪਰ ਇੱਥੇ ਨਸ਼ਾ ਵੇਚਣ ਵਾਲੇ ਕੁਝ ਦਿਨਾਂ ਬਾਅਦ ਹੀ ਜ਼ਮਾਨਤ 'ਤੇ ਬਾਹਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਨਵਾਂ ਕਾਨੂੰਨ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਜਿਸ ਤਹਿਤ ਨਸ਼ਾ ਤਸਕਰ ਦੀ ਸਾਰੀ ਜਾਇਦਾਦ ਕੁਰਕ ਕੀਤੀ ਜਾਵੇਗੀ ਤੇ ਜਦੋਂ ਤਕ ਕੇਸ ਚੱਲੇਗਾ, ਉਸ ਦੀ ਜ਼ਮਾਨਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਵੀ ਨਸ਼ਾ ਕਰਨ ਵਾਲਿਆਂ ਨੂੰ 10-10 ਹਜ਼ਾਰ ਰੁਪਏ ਦੇ ਕੇ ਗੋਲੀਆਂ ਚਲਵਾ ਰਹੇ ਹਨ। ਇਸ ਲਈ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੋਹਾਂ ਖ਼ਿਲਾਫ਼ ਹੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
ਦਰਅਸਲ, ਸੁਖਬੀਰ ਸਿੰਘ ਬਾਦਲ ਅੱਜ ਇੱਥੇ ਬਰਨਾਲਾ ਵਿਚ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਮੀਟਿੰਗ ਦੌਰਾਨ ਵਪਾਰੀਆਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਰੱਖੀ ਤੇ ਕੰਮ ਵਿਚ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰਨ ਦੀ ਵੀ ਅਪੀਲ ਕੀਤੀ। ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੰਨਾ ਵਪਾਰੀਆਂ ਨੂੰ ਡਰਾਇਆ ਜਾਵੇਗਾ, ਓਨਾ ਹੀ ਕਾਰੋਬਾਰ ਘਟੇਗਾ ਤੇ ਜਿੰਨੀ ਉਨ੍ਹਾਂ ਨੂੰ ਖੁੱਲ੍ਹ ਦਿੱਤੀ ਜਾਵੇਗੀ, ਓਨਾ ਹੀ ਕਾਰੋਬਾਰ ਵੀ ਵਧੇ-ਫੁੱਲ੍ਹੇਗਾ। ਉਨ੍ਹਾਂ ਆਪਣੀ ਸਰਕਾਰ ਵੱਲੋਂ ਵਪਾਰੀਆਂ ਦੀ ਭਲਾਈ ਤੇ ਪੰਜਾਬ ਦੇ ਵਿਕਾਸ ਲਈ ਕੀਤੇ ਕੰਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮੈਨੇਜਮੈਂਟ ਕਰਨੀ ਬੜੀ ਚੰਗੀ ਤਰ੍ਹਾਂ ਆਉਂਦੀ ਹੈ, ਇਸ ਲਈ ਸਾਰੇ ਵਪਾਰੀ ਇਕਜੁੱਟ ਹੋ ਕੇ ਉਨ੍ਹਾਂ ਦਾ ਸਾਥ ਦੇਣ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਲਈ ਪੰਜਾਬ ਹੀ ਸਾਡਾ ਘਰ ਹੈ। ਨੈਸ਼ਨਲ ਪਾਰਟੀਆਂ ਲਈ ਇਕ ਸੂਬੇ ਵਿਚ ਸਰਕਾਰ ਬਣਾਉਣਾ ਕੋਈ ਵੱਡੀ ਗੱਲ ਨਹੀਂ, ਪਰ ਅਕਾਲੀ ਦਲ ਦੀ ਸੋਚ ਪੰਜਾਬ ਦੇ ਬਾਰਡਰ ਤੋਂ ਬਾਹਰ ਜਾਂਦੀ ਹੀ ਨਹੀਂ, ਸਾਡੇ ਲਈ ਪੰਜਾਬ ਹੀ ਸਭ ਕੁਝ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਹਾਂ-ਪੱਖੀ ਸੋਚ ਵਾਲੇ ਮੁੱਖ ਮੰਤਰੀ ਦੀ ਲੋੜੜ ਹੈ, ਜਿਹੜਾ ਪੰਜਾਬ ਨੂੰ ਆਪਣਾ ਪਰਿਵਾਰ ਸਮਝੇ। ਜੇ ਤੁਸੀਂ ਸਹੀ ਮੁੱਖ ਮੰਤਰੀ ਚੁਣ ਲਓਗੇ ਤਾਂ ਸੂਬਾ ਬੱਚ ਜਾਵੇਗਾ ਤੇ ਜੇਕਰ ਗਲਤੀ ਹੋ ਗਈ ਤਾਂ ਨੁਕਸਾਨ ਵੀ ਸਾਨੂੰ ਹੀ ਝੱਲਣਾ ਪਵੇਗਾ। ਸੁਖਬੀਰ ਸਿੰਘ ਬਾਦਲ ਪੰਜਾਬ ਸਿਰ ਕਰਜ਼ੇ ਦੀ ਪੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਸਿਰ ਕਰਜ਼ਾ ਜੀ.ਡੀ.ਪੀ. ਦਾ 50 ਫ਼ੀਸਦੀ ਹੋ ਗਿਆ ਹੈ। ਅਕਾਲੀ ਦਲ ਦੀ ਸਰਕਾਰ ਬਣਨ ਤੋਂ ਪਹਿਲਾਂ ਵੀ ਹਾਲਾਤ ਕੁਝ ਅਜਿਹਾ ਸਨ ਕਿ ਉਦੋਂ ਕਰਜ਼ਾ ਜੀ.ਡੀ.ਪੀ. ਦਾ 46 ਫ਼ੀਸਦੀ ਸੀ। ਅਕਾਲੀ ਦਲ ਸਰਕਾਰ ਨੇ ਜੀ. ਡੀ. ਪੀ. ਹੀ ਇੰਨੀ ਵਧਾ ਦਿੱਤੀ ਕਿ ਇਹ 32 ਫ਼ੀਸਦੀ ਰਹਿ ਗਿਆ, ਜੋ ਪੂਰੇ ਦੇਸ਼ 'ਚੋਂ ਸਭ ਤੋਂ ਘੱਟ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚੰਗੇ ਵਿਜ਼ਨ ਨਾਲ ਚੜ੍ਹਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਲਿਆਉਣਾ ਬਹੁਤ ਜ਼ਰੂਰੀ ਹੈ।