🔥 TRENDING காரைக்குடியில் துப்புரவு பணியாளர்களுக்... आम आदमी पार्टी ने रीवा के गुढ़ विधानसभ... తణుకు మండలంలో దువ్వ గ్రామపు పోలింగ్ కే... স্বাধীনতা সংগ্রামী দেশবন্ধু চিত্তরঞ্জন... मजेस्टिक रोड తణుకు, ఇరగవరం, అత్తిలి మండలాల్లో ప్రథమ...
05 Nov 2026•
ગુજરાતી मराठी ਪੰਜਾਬੀ বাংলা
Crime

ਮਾਨਸਾ ਧਰਨੇ 'ਚ ਫਿਰ ਪੈ ਗਿਆ ਗਾਹ, ਪੁਲਸ ਨੇ ਰਸਤਾ ਕੀਤਾ ਬੰਦ, ਨੌਜਵਾਨਾਂ ਵੱਲੋਂ ਭਾਰੀ ਵਿਰੋਧ

✍️ Reporter: Shamsher Singh 🗓 28 Oct 2026, 09:35 PM 👁 51
Share: 💬 WhatsApp 📘 Facebook 𝕏 Post

ਮਾਨਸਾ ਧਰਨੇ 'ਚ ਫਿਰ ਪੈ ਗਿਆ ਗਾਹ, ਪੁਲਸ ਨੇ ਰਸਤਾ ਕੀਤਾ ਬੰਦ, ਨੌਜਵਾਨਾਂ ਵੱਲੋਂ ਭਾਰੀ ਵਿਰੋਧ

ਮਾਨਸਾ ਧਰਨੇ 'ਚ ਫਿਰ ਪੈ ਗਿਆ ਗਾਹ, ਪੁਲਸ ਨੇ ਰਸਤਾ ਕੀਤਾ ਬੰਦ, ਨੌਜਵਾਨਾਂ ਵੱਲੋਂ ਭਾਰੀ ਵਿਰੋਧ
‎Wednesday, Oct 28, 2026।
‎ਮਾਨਸਾ : ਮਾਨਸਾ ਧਰਨੇ ਨੇੜੇ ਅੱਜ ਫਿਰ ਵਿਵਾਦ ਹੋ ਗਿਆ। ਦਰਅਸਲ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਫੋਰੈਂਸਿਕ ਮੋਬਾਇਲ ਵੈਨ ਨੂੰ ਘੇਰ ਲਿਆ ਗਿਆ ਅਤੇ ਜੰਮ ਕੇ ਵਿਰੋਧ ਕਰਦਿਆਂ ਵਾਪਸ ਮੋੜ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਧਰਨੇ ਦੇ ਨੇੜੇ ਇਕ ਪਾਸੇ ਦਾ ਰਸਤਾ ਅੱਜ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਣ ਮਾਹੌਲ ਗਰਮਾ ਗਿਆ। ਇਹ ਰਸਤਾ ਧਰਨਾਕਾਰੀਆਂ ਨੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੀ ਮੰਗ 'ਤੇ ਅਜੇ ਇਕ ਦਿਨ ਪਹਿਲਾਂ ਹੀ ਖੋਲ੍ਹਿਆ ਸੀ। ਜਿਵੇਂ ਹੀ ਪੁਲਸ ਦੀ ਫੋਰੈਂਸਿਕ ਮੋਬਾਇਲ ਵੈਨ ਨੇ ਧਰਨਾਕਾਰੀਆਂ ਨੇ ਦੇਖਿਆ ਤਾਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
‎ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੀ ਮੰਗ ਤੋਂ ਬਾਅਦ ਸੜਕ ਦੇ ਇਕ ਪਾਸੇ ਤੋਂ ਧਰਨਾ ਚੁੱਕ ਲਿਆ ਸੀ ਅਤੇ ਆਵਾਜਾਈ ਸ਼ੁਰੂ ਹੋ ਗਈ ਸੀ ਪਰ ਹੁਣ ਪ੍ਰਸ਼ਾਸਨ ਨੇ ਧੱਕੇ ਨਾਲ ਰਾਹ ਫਿਰ ਰੋਕ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਲੋਕ ਧਰਨੇ ਦਾ ਵਿਰੋਧ ਕਰਨ ਅਤੇ ਮਾਹੌਲ ਖਰਾਬ ਹੋਵੇ।
📲Get App