🔥 ट्रेंडिंग गुना में चौराहे पर ट्रैफिक लापरवाही से... सलमान खान की 'मातृभूमि' का ट्रेलर इस त... एंग्री बर्ड्स मूवी 3 का आधिकारिक ट्रेल... बेंगलुरु यात्रियों पर दो साल में दूसरा... कर्नाटक मौसम अलर्ट: बेंगलुरु, मೈसूर सम... बेंगलुरु में बस किराया 35% महंगा, कर्न...
05 नव. 2026•
ગુજરાતી मराठी ਪੰਜਾਬੀ বাংলা
राजनीति

ਪੰਜਾਬ ਵਿਧਾਨ ਸਭਾ 'ਚ ਹੱਦੋਂ ਵੱਧ ਤਣਾਅ, 'ਆਪ' ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਹੋਈ ਧੱਕਾ-ਮੁੱਕੀ, ਮੀਡੀਆ ਸਾਹਮਣੇ ਜੰਮ ਕੇ ਹੋਇਆ ਹੰਗਾਮਾ।

✍️ रिपोर्टर: Shamsher Singh 🗓 27 अक्टू. 2026, 12:30 PM 👁 53
शेयर करें: 💬 WhatsApp 📘 Facebook 𝕏 Post

ਪੰਜਾਬ ਵਿਧਾਨ ਸਭਾ 'ਚ ਹੱਦੋਂ ਵੱਧ ਤਣਾਅ, 'ਆਪ' ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਹੋਈ ਧੱਕਾ-ਮੁੱਕੀ, ਮੀਡੀਆ ਸਾਹਮਣੇ ਜੰਮ ਕੇ ਹੋਇਆ ਹੰਗਾਮਾ।

ਪੰਜਾਬ ਵਿਧਾਨ ਸਭਾ 'ਚ ਹੱਦੋਂ ਵੱਧ ਤਣਾਅ, 'ਆਪ' ਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਹੋਈ ਧੱਕਾ-ਮੁੱਕੀ, ਮੀਡੀਆ ਸਾਹਮਣੇ ਜੰਮ ਕੇ ਹੋਇਆ ਹੰਗਾਮਾ।
‎27oct 2026,
‎Need24, ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਕੰਪਲੈਕਸ ਵਿੱਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਧੱਕਾ-ਮੁੱਕੀ ਦੀ ਸਥਿਤੀ ਬਣ ਗਈ। ਮੀਡੀਆ ਸਾਹਮਣੇ ਆਪੋ-ਆਪਣੀ ਗੱਲ ਰੱਖਣ ਦੌਰਾਨ ਦੋਵਾਂ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਆ ਗਏ। ਹੱਥਾਂ ਵਿੱਚ ਤਖ਼ਤੀਆਂ ਲੈ ਕੇ ਪਹੁੰਚੇ ਵਿਧਾਇਕਾਂ ਨੇ ਇੱਕ-ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ।
‎ਇਸ ਦੌਰਾਨ ਵਿਧਾਨ ਸਭਾ ਕੰਪਲੈਕਸ ਵਿੱਚ ਕਾਫ਼ੀ ਹੰਗਾਮਾ ਦੇਖਣ ਨੂੰ ਮਿਲਿਆ।ਕਾਂਗਰਸੀ ਵਿਧਾਇਕ ਜਿੱਥੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਦਿਆਂ ਆਪਣੀ ਗੱਲ ਮੀਡੀਆ ਤੱਕ ਪਹੁੰਚਾਉਣ ਵਿੱਚ ਲੱਗੇ ਹੋਏ ਸਨ, ਉੱਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਵੀ ਸਰਕਾਰ ਦਾ ਪੱਖ ਰੱਖਣ ਲਈ ਸਾਹਮਣੇ ਆ ਗਏ। ਦੋਵਾਂ ਧਿਰਾਂ ਦੇ ਆਗੂ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਮੀਡੀਆ ਸਾਹਮਣੇ ਆਪਣੀ ਗੱਲ ਰੱਖ ਰਹੇ ਸਨ।
‎ਇਸੇ ਦੌਰਾਨ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਬਹਿਸ ਤੇਜ਼ ਹੋ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਮੀਡੀਆ ਸਾਹਮਣੇ ਹੀ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਹੋਣ ਲੱਗੀ।
‎ਵਿਧਾਨ ਸਭਾ ਕੰਪਲੈਕਸ ਵਿੱਚ ਮੌਜੂਦ ਪੱਤਰਕਾਰਾਂ ਸਾਹਮਣੇ ਦੋਵਾਂ ਪਾਰਟੀਆਂ ਦੇ ਆਗੂ ਇੱਕ-ਦੂਜੇ ਦੀ ਗੱਲ ਕੱਟਦੇ ਨਜ਼ਰ ਆਏ।
📲Get App