🔥 TRENDING कलेक्टर आशीष तिवारी ने कटनी में जनसुनव... बड़वानी कलेक्टर हेमलता सोलंकी ने जनसुन... जौनपुर में 31 अक्टूबर को भव्य 'भारत मि... नायागाँव, ग्वालियर में राष्ट्रीय डीवॉर... संजय सिंघल को SSB के साथ अतिरिक्त रूप... ग्वालियर के पी.एम. श्री केवी सीआरपीएफ...
27 Oct 2026•
ગુજરાતી मराठी ਪੰਜਾਬੀ বাংলা
International

ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ

✍️ Reporter: Shamsher Singh 🗓 27 Oct 2026, 02:00 PM 👁 11
Share: 💬 WhatsApp 📘 Facebook 𝕏 Post

ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ

ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ
‎Tuesday, Oct 27, 2026 ।
‎
‎ਇੰਟਰਨੈਸ਼ਨਲ ਡੈਸਕ : ਕੈਨੇਡਾ ਵਿਚ ਇਕ ਪੰਜਾਬੀ ਨੌਜਵਾਨ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਲਾਪਤਾ ਜਸਦੀਪ ਸਿੰਘ ਹੇਅਰ ਦੀ ਭਾਲ ਵਿਚ ਜੁਟੀ ਪੁਲਸ ਨੇ ਲੋਕਾਂ ਤੋਂ ਮਦਦ ਮੰਗੀ ਹੈ। ਸਰੀ ਪੁਲਸ ਨੇ ਦੱਸਿਆ ਕਿ 25 ਸਾਲਾ ਜਸਦੀਪ ਸਿੰਘ ਨੂੰ ਆਖਰੀ ਵਾਰ 21 ਅਕਤੂਬਰ ਨੂੰ 26 ਐਵੇਨਿਊ ਦੇ 17 ਹਜ਼ਾਰ ਬਲਾਕ ਵਿਚ ਦੇਖਿਆ ਗਿਆ। ਇਸ ਮਗਰੋਂ ਜਸਦੀਪ ਸਿੰਘ ਦੀ ਕੋਈ ਸਰਗਰਮੀ ਸਾਹਮਣੇ ਨਹੀਂ ਆਈ, ਜਿਸ ਦੇ ਮੱਦੇਨਜ਼ਰ ਪੁਲਸ ਅਤੇ ਜਸਦੀਪ ਦਾ ਪਰਿਵਾਰ ਉਸ ਦੀ ਸੁੱਖ-ਸਾਂਦ ਬਾਰੇ ਚਿੰਤਤ ਹੈ।
‎
‎ਜਸਦੀਪ ਦਾ ਹੁਲੀਆ ਬਿਆਨ ਕਰਦਿਆਂ ਪੁਲਸ ਨੇ ਦੱਸਿਆ ਕਿ ਉਸ ਦਾ ਕੱਦ 6 ਫੁੱਟ ਅਤੇ ਵਜ਼ਨ ਤਕਰੀਬਨ 86 ਕਿਲੋ ਹੈ। ਅੱਖਾਂ ਭੂਰੀਆਂ ਅਤੇ ਖੱਬੀ ਬਾਂਹ ’ਤੇ ਬੱਬਰ ਸ਼ੇਰ ਅਤੇ ਤੀਰਾ ਦਾ ਟੈਟੂ ਬਣਿਆ ਹੋਇਆ ਹੈ। ਸਰੀ ਪੁਲਸ ਨੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਜਸਦੀਪ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 911 ’ਤੇ ਕਾਲ ਕੀਤੀ ਜਾ ਸਕਦੀ ਹੈ ਜਾਂ 604 599 0502 ’ਤੇ ਕਾਲ ਕਰਦਿਆਂ ਫ਼ਾਈਲ 26-114425 ਦਾ ਜ਼ਿਕਰ ਕੀਤਾ ਜਾਵੇ।
📲Get App