🔥 ट्रेंडिंग उत्त प्रदेश में तीन बहनों की मौत, पिता... खेल के जरिए 100 वर्षों की मित्रता का उ... इंदौर महिला ने उज्जैन के व्यक्ति पर हम... जदयू के प्रमुख नेता ने घोसी विधायक ऋतु... यूपी बोर्ड परीक्षा 2027: कक्षा 10 और 1... MP और MLA ने फारबिसगंज के रावन दहन कार...
27 अक्टू. 2026•
ગુજરાતી मराठी ਪੰਜਾਬੀ বাংলা
विदेश

ਅਮਰੀਕਾ ਨੇ ਬੈਨ ਕਰ''ਤੀ ਵੀਜ਼ਾ ਫ੍ਰੀ ਐਂਟਰੀ ! ਜਾਸੂਸੀ ਤੇ ਬਰਥ ਟੂਰਿਜ਼ਮ ਦੇ ਖ਼ਤਰੇ ਦਾ ਦਿੱਤਾ ਹਵਾਲਾ

✍️ रिपोर्टर: Shamsher Singh 🗓 27 अक्टू. 2026, 02:09 PM 👁 18
शेयर करें: 💬 WhatsApp 📘 Facebook 𝕏 Post

ਅਮਰੀਕਾ ਨੇ ਬੈਨ ਕਰ''ਤੀ ਵੀਜ਼ਾ ਫ੍ਰੀ ਐਂਟਰੀ ! ਜਾਸੂਸੀ ਤੇ ਬਰਥ ਟੂਰਿਜ਼ਮ ਦੇ ਖ਼ਤਰੇ ਦਾ ਦਿੱਤਾ ਹਵਾਲਾ

ਅਮਰੀਕਾ ਨੇ ਬੈਨ ਕਰ''ਤੀ ਵੀਜ਼ਾ ਫ੍ਰੀ ਐਂਟਰੀ ! ਜਾਸੂਸੀ ਤੇ ਬਰਥ ਟੂਰਿਜ਼ਮ ਦੇ ਖ਼ਤਰੇ ਦਾ ਦਿੱਤਾ ਹਵਾਲਾ
‎Tuesday, Oct 27, 2026 ।
‎ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਦਿਆਂ ਵੀਜ਼ਾ ਫ੍ਰੀ ਐਂਟਰੀ ਬੈਨ ਕਰ ਦਿੱਤੀ ਹੈ। ਇੱਥੇ ਦੱਸ ਦਈਏ ਕਿ ਇਹ ਬੈਨ ਸਿਰਫ਼ ਚੀਨੀ ਨਾਗਰਿਕਾਂ 'ਤੇ ਲਗਾਇਆ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਚੀਨੀ ਨਾਗਰਿਕਾਂ ਨੂੰ ਉੱਤਰੀ ਮਾਰੀਆਨਾ ਟਾਪੂਆਂ (CNMI) ਵਿੱਚ ਬਿਨਾਂ ਵੀਜ਼ਾ ਯਾਤਰਾ ਕਰਨ ਦੀ ਇਜਾਜ਼ਤ ਦੇਣ ਵਾਲੇ ਪ੍ਰੋਗਰਾਮ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਰੱਖਿਆ ਢਾਂਚੇ ਨੇੜੇ ਜਾਸੂਸੀ ਦੇ ਖ਼ਤਰੇ, ਗੁਆਮ ਵੱਲ ਗੈਰ-ਕਾਨੂੰਨੀ ਘੁਸਪੈਠ ਅਤੇ 'ਬਰਥ ਟੂਰਿਜ਼ਮ' ਦਾ ਹਵਾਲਾ ਦਿੰਦਿਆਂ ਇਹ ਕਾਰਵਾਈ ਕੀਤੀ ਗਈ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੇ ਸੈਕਟਰੀ ਮਾਰਕਵੇਨ ਮੁਲਿਨ ਦੁਆਰਾ ਦਸਤਖ਼ਤ ਕੀਤੇ ਨੋਟਿਸ ਅਨੁਸਾਰ 'CNMI ਇਕਨਾਮਿਕ ਵਾਇਟੈਲਿਟੀ ਐਂਡ ਸਕਿਓਰਿਟੀ ਟਰੈਵਲ ਅਥਾਰਾਈਜ਼ੇਸ਼ਨ ਪ੍ਰੋਗਰਾਮ' (EVS-TAP) ਦੀ ਇਹ ਮੁਅੱਤਲੀ 30 ਅਕਤੂਬਰ ਨੂੰ ਦੁਪਹਿਰ 2 ਵਜੇ (EDT) ਤੋਂ ਲਾਗੂ ਹੋਵੇਗੀ।
‎ਨਵੇਂ ਅਤੇ ਮੌਜੂਦਾ ਯਾਤਰੀ: ਇਹ ਪਾਬੰਦੀ ਨਵੇਂ ਬਿਨੈਕਾਰਾਂ ਅਤੇ ਪਹਿਲਾਂ ਤੋਂ ਮਨਜ਼ੂਰਸ਼ੁਦਾ 'EVS-TAP' ਟਰੈਵਲ ਅਥਾਰਾਈਜ਼ੇਸ਼ਨ ਵਾਲੇ ਯਾਤਰੀਆਂ ਦੋਵਾਂ 'ਤੇ ਲਾਗੂ ਹੋਵੇਗੀ।
‎
‎ਪਹਿਲਾਂ ਤੋਂ ਮੌਜੂਦ ਯਾਤਰੀ: ਜੋ ਚੀਨੀ ਨਾਗਰਿਕ ਇਸ ਪ੍ਰੋਗਰਾਮ ਤਹਿਤ ਪਹਿਲਾਂ ਹੀ CNMI ਵਿੱਚ ਮੌਜੂਦ ਹਨ, ਉਹ ਆਪਣੇ ਮਨਜ਼ੂਰਸ਼ੁਦਾ ਸਮੇਂ ਤੱਕ ਠਹਿਰ ਸਕਦੇ ਹਨ, ਪਰ ਭਵਿੱਖ ਵਿੱਚ ਕਿਸੇ ਵੀ ਯਾਤਰਾ ਲਈ ਉਨ੍ਹਾਂ ਨੂੰ ਨਿਯਮਤ ਵੀਜ਼ਾ ਲੈਣਾ ਪਵੇਗਾ।
‎ਵਿੱਤੀ ਸਾਲ 2025 ਦੌਰਾਨ 3,000 ਤੋਂ ਵੱਧ ਚੀਨੀ ਨਾਗਰਿਕਾਂ ਨੇ ਇਸ ਪ੍ਰੋਗਰਾਮ ਰਾਹੀਂ ਐਂਟਰੀ ਕੀਤੀ ਸੀ। ਬਾਈਡੇਨ ਪ੍ਰਸ਼ਾਸਨ ਅਧੀਨ 2024 ਵਿੱਚ ਬਣਾਇਆ ਗਿਆ ਇਹ ਪ੍ਰੋਗਰਾਮ 20 ਫਰਵਰੀ 2025 ਤੋਂ ਲਾਗੂ ਹੋਇਆ ਸੀ, ਜਿਸ ਅਧੀਨ ਚੀਨੀ ਯਾਤਰੀਆਂ ਨੂੰ 14 ਦਿਨਾਂ ਤੱਕ ਠਹਿਰਨ ਦੀ ਇਜਾਜ਼ਤ ਮਿਲਦੀ ਸੀ। ਰਿਪਬਲਿਕਨ ਸੈਨੇਟਰ ਮਾਈਕ ਲੀ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਮਰੀਕਾ ਚੀਨੀ ਕਮਿਊਨਿਸਟ ਪਾਰਟੀ ਲਈ ਨਾਗਰਿਕਤਾ ਚੋਰੀ ਕਰਨ ਦੀ ਨਰਸਰੀ ਨਹੀਂ ਹੈ। DHS ਨੇ ਮੰਨਿਆ ਹੈ ਕਿ ਇਸ ਫੈਸਲੇ ਨਾਲ ਚੀਨੀ ਸੈਲਾਨੀਆਂ 'ਤੇ ਨਿਰਭਰ ਸਥਾਨਕ ਕਾਰੋਬਾਰਾਂ ਨੂੰ ਨੁਕਸਾਨ ਹੋ ਸਕਦਾ ਹੈ, ਪਰ ਸੁਰੱਖਿਆ ਖ਼ਤਰੇ ਇਸ ਤੋਂ ਕਿਤੇ ਜ਼ਿਆਦਾ ਵੱਡੇ ਹਨ।
📲Get App