🔥 TRENDING Mehbooba Mufti Reminds India of Promis... BJP Marks Accession Day in Jammu, Emph... Hockey Star Manpreet Singh Out of Asia... गुजरात रिफ़ाइनरी में रात 26 अक्टूबर को... પપ્પુ યાદવે CRPF જવાનને સ્ટેજ પરથી નીચ... 'कॅम्पा' निधीतून वनीकरण, मृद व जलसंधार...
27 Oct 2026•
ગુજરાતી मराठी ਪੰਜਾਬੀ বাংলা
Sports

ਅਰਸ਼ਜੀਤ ਕੌਰ ਨੇ ਨੌਰਥ ਜ਼ੋਨ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ।

✍️ Reporter: Shamsher Singh 🗓 26 Oct 2026, 11:03 PM 👁 21
Share: 💬 WhatsApp 📘 Facebook 𝕏 Post

ਅਰਸ਼ਜੀਤ ਕੌਰ ਨੇ ਨੌਰਥ ਜ਼ੋਨ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ।

ਅਰਸ਼ਜੀਤ ਕੌਰ ਨੇ ਨੌਰਥ ਜ਼ੋਨ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ।
‎26oct 2026: need24,ਫਗਵਾੜਾ : ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਭਾਣੋਕੀ, ਫਗਵਾੜਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਰਸ਼ਜੀਤ ਕੌਰ ਨੇ ਨੌਰਥ ਜ਼ੋਨ ਮੂਏ ਥਾਈ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜੰਮੂ ਯੂਨੀਵਰਸਿਟੀ ਵਿਖੇ 24 ਤੇ 25 ਅਕਤੂਬਰ ਨੂੰ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਅੱਠ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ।
‎ਸਕੂਲ ਪ੍ਰਿੰਸੀਪਲ ਕੁਲਵਿੰਦਰ ਕੌਰ ਪਰਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਰਸ਼ਜੀਤ ਕੌਰ ਨੇ ਅੰਡਰ-18 ਦੀ 75 ਕਿਲੋ ਭਾਰ ਵਰਗ ਦੀ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਕੂਲ ਤੇ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਜਿੱਤ ਨਾਲ ਅਰਸ਼ਜੀਤ ਨੇ ਸਾਬਤ ਕੀਤਾ ਹੈ ਕਿ ਲਗਨ, ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਸਕੂਲ ਦੇ ਚੇਅਰਮੈਨ ਨਿਰਮਲ ਸਿੰਘ ਤੇ ਹਰਭਜਨ ਕੌਰ ਨੇ ਅਰਸ਼ਜੀਤ ਕੌਰ ਨੂੰ ਵਧਾਈ ਦਿੰਦਿਆਂ ਉਸ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਤੇ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
‎
‎ਚੇਅਰਮੈਨ ਨਿਰਮਲ ਸਿੰਘ ਦੀ ਪੁੱਤਰੀ ਦਵਿੰਦਰ ਕੌਰ ਤੇ ਪੋਤਰੀ ਅਖੀਲਾ ਨੇ ਵੀ ਅਰਸ਼ਜੀਤ ਕੌਰ ਤੇ ਉਸ ਦੀ ਕੋਚ ਅੰਸ਼ਿਕਾ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਕੋਚ ਅੰਸ਼ਿਕਾ ਨੇ ਵੀ ਇਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਸਕੂਲ ਦੇ ਵਾਈਸ ਚੇਅਰਮੈਨ ਕੇਕੇ ਸਰਦਾਨਾ, ਸਕੂਲ ਸਕੱਤਰ ਅਵਤਾਰ ਸਿੰਘ ਤੇ ਸੁਦਾਗਰ ਸਿੰਘ ਨੇ ਅਰਸ਼ਜੀਤ ਕੌਰ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਸ ਦੇ ਪਰਿਵਾਰ ਤੇ ਸਮੂਹ ਸਟਾਫ਼ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆ ਦੇ ਇਸ ਕੇਂਦਰ 'ਚ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਹ ਆਪਣੀ ਪ੍ਰਤਿਭਾ ਦੇ ਦਮ 'ਤੇ ਸਕੂਲ, ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
📲Get App