🔥 TRENDING Odisha Weather Update Broadcast on 26... Kanak News Odisha Reports on Breaking... Amritsar Police Launch Drive in Hotspo... Punjab DGP Visits Moga Firing Site, Fi... Free 1.1 kW Solar Rooftops for 96,500... ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਮਾਰ'ਤੀ ਵਿਆਹੁ...
26 Oct 2026•
ગુજરાતી मराठी ਪੰਜਾਬੀ বাংলা
International

ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਲੂਲਾ ਡਾ ਸਿਲਵਾ ! ਦੁਨੀਆ ਭਰ ਤੋਂ ਮਿਲ ਰਹੀਆਂ ਵਧਾਈਆਂ

✍️ Reporter: Shamsher Singh 🗓 26 Oct 2026, 12:58 PM 👁 14
Share: 💬 WhatsApp 📘 Facebook 𝕏 Post

ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਲੂਲਾ ਡਾ ਸਿਲਵਾ ! ਦੁਨੀਆ ਭਰ ਤੋਂ ਮਿਲ ਰਹੀਆਂ ਵਧਾਈਆਂ

ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਲੂਲਾ ਡਾ ਸਿਲਵਾ ! ਦੁਨੀਆ ਭਰ ਤੋਂ ਮਿਲ ਰਹੀਆਂ ਵਧਾਈਆਂ
‎Monday, Oct 26, 2026।
‎ਇੰਟਰਨੈਸ਼ਨਲ ਡੈਸਕ- ਬ੍ਰਾਜ਼ੀਲ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਰੋਮਾਂਚਕ ਨਤੀਜਿਆਂ 'ਚ ਖੱਬੇਪੱਖੀ ਆਗੂ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਇਤਿਹਾਸਕ ਸਿਆਸੀ ਵਾਪਸੀ ਕੀਤੀ ਹੈ। ਲੂਲਾ ਨੇ ਸੱਜੇਪੱਖੀ ਵਿਰੋਧੀ ਉਮੀਦਵਾਰ ਸੈਨੇਟਰ ਫਲਾਵੀਓ ਬੋਲਸੋਨਾਰੋ ਨੂੰ ਕਰੀਬੀ ਮੁਕਾਬਲੇ 'ਚ ਮਾਤ ਦਿੱਤੀ।
‎
‎ਕੁੱਲ ਵੋਟਿੰਗ 'ਚੋਂ ਲੂਲਾ ਨੂੰ 51.78 ਫ਼ੀਸਦੀ ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਬੋਲਸੋਨਾਰੋ ਨੂੰ 48.23 ਫ਼ੀਸਦੀ ਵੋਟਾਂ ਪਈਆਂ ਤੇ ਉਨ੍ਹਾਂ ਨੂੰ ਕਰੀਬੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਲੂਲਾ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ 2002, 2006 ਤੇ 2022 ਦੀਆਂ ਚੋਣਾਂ 'ਚ ਜਿੱਤ ਦਰਜ ਕਰ ਕੇ ਰਾਸ਼ਟਰਪਤੀ ਦੀ ਭੂਮਿਕਾ ਨਿਭਾ ਚੁੱਕੇ ਹਨ। ਚੌਥੇ ਕਾਰਜਕਾਲ ਦੇ ਰਾਸ਼ਟਰਪਤੀ ਵਜੋਂ ਉਹ 5 ਜਨਵਰੀ 2027 ਨੂੰ ਸਹੁੰ ਚੁੱਕਣਗੇ ਤੇ 2030 ਤੱਕ ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿਣਗੇ।
‎
‎ਲੂਲਾ ਦੀ ਜਿੱਤ ਮਗਰੋਂ ਦੁਨੀਆ ਭਰ ਦੇ ਸਿਆਸੀ ਲੀਡਰਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਲੂਲਾ ਨੂੰ ਵਧਾਈਆਂ ਦਿੰਦਿਆਂ ਕਿਹਾ, "ਲੋਕਤੰਤਰ ਜ਼ਿੰਦਾਬਾਦ, ਬ੍ਰਾਜ਼ੀਲ ਦੇ ਲੋਕਾਂ ਦੀ ਜਿੱਤ ਹੋਈ ਹੈ।" ਉੱਥੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੂਲਾ ਨੂੰ ਵਧਾਈ ਦਿੰਦਿਆਂ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਤੇ ਵਪਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ।
‎ਅਮਰੀਕੀ ਸੈਨੇਟਰ ਬਰਨੀ ਸੈਂਡਰਸ ਨੇ ਲੂਲਾ ਦੀ ਜਿੱਤ ਨੂੰ ਅਸਾਧਾਰਨ ਦੱਸਦਿਆਂ ਕਿਹਾ ਕਿ ਲੂਲਾ ਨੇ ਹਮੇਸ਼ਾ ਬ੍ਰਾਜ਼ੀਲੀਅਨ ਮਜ਼ਦੂਰਾਂ ਅਤੇ ਲੋਕਤੰਤਰ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਇਸ ਤੋਂ ਇਲਾਵਾ ਬੋਲੀਵੀਆ, ਪੈਰਾਗੁਏ, ਗੁਆਟੇਮਾਲਾ ਅਤੇ ਉਰੂਗੁਏ ਸਣੇ ਕਈ ਦੱਖਣੀ ਅਮਰੀਕੀ ਦੇਸ਼ਾਂ ਦੇ ਆਗੂਆਂ ਨੇ ਵੀ ਲੂਲਾ ਦੀ ਜਿੱਤ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
‎
‎ਦੂਜੇ ਪਾਸੇ ਇਸ ਹਾਰ ਤੋਂ ਬੌਖਲਾਏ ਸੱਜੇਪੱਖੀ ਆਗੂ ਫਲਾਵੀਓ ਬੋਲਸੋਨਾਰੋ ਨੇ ਆਪਣੀ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸੁਪਰੀਮ ਕੋਰਟ ਦੇ ਜੱਜ ਕ੍ਰਿਸਟੀਆਨੋ ਜ਼ਾਨਿਨ ਨੇ ਆਖਰੀ ਸਮੇਂ ਵੋਟਿੰਗ ਦਾ ਸਮਾਂ 2 ਘੰਟੇ ਵਧਾ ਕੇ ਚੋਣਾਂ ਦੇ ਨਿਯਮ ਬਦਲੇ ਹਨ, ਜਿਸ ਕਾਰਨ ਉਹ ਇਸ ਨਤੀਜੇ ਖ਼ਿਲਾਫ਼ ਕਾਨੂੰਨੀ ਟੀਮ ਰਾਹੀਂ ਅਦਾਲਤ 'ਚ ਚੋਣਾਂ ਰੱਦ ਕਰਨ ਦੀ ਅਪੀਲ ਕਰਨਗੇ।
‎
‎ਉੱਥੇ ਹੀ ਅਦਾਲਤ ਮੁਤਾਬਕ ਜੱਜਾਂ ਨੇ ਵੋਟਿੰਗ ਦਾ ਸਮਾਂ ਸ਼ਾਮ 7 ਵਜੇ ਤੱਕ ਇਸ ਲਈ ਵਧਾਇਆ ਸੀ ਕਿਉਂਕਿ ਲੂਲਾ ਦੀ ਟੀਮ ਨੇ ਦੋਸ਼ ਲਗਾਇਆ ਸੀ ਕਿ ਕਈ ਪ੍ਰਮੁੱਖ ਸ਼ਹਿਰਾਂ 'ਚ ਜਨਤਕ ਆਵਾਜਾਈ ਨੂੰ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਵੋਟ ਪਾਉਣ ਤੋਂ ਵਾਂਝਾ ਕੀਤਾ ਜਾ ਸਕੇ।
📲Get App