अपराध
ਡੇਰਾਬੱਸਸੀ ਨੈਸ਼ਨਲ ਹਾਈਵੇਅ 'ਤੇ ਵੱਡੀ ਵਾਰਦਾਤ: ਸਵਾਰੀਆਂ ਨਾਲ ਭਰੀ ਬੱਸ ਦੀ ਭੰਨ-ਤੋੜ, ਡਰਾਈਵਰ ਅਤੇ ਯਾਤਰੀ ਜ਼ਖ਼ਮੀ

ਡੇਰਾਬੱਸਸੀ ਨੈਸ਼ਨਲ ਹਾਈਵੇਅ 'ਤੇ ਫਲਾਈਓਵਰ ਨੇੜੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਯੂ.ਪੀ. (ਬਰੇਲੀ) ਵੱਲ ਜਾ ਰਹੀ 'ਹਰਸ਼ ਗੋਲਡਨ ਬੱਸ ਸਰਵਿਸ' 'ਤੇ ਕੁਝ ਵਿਅਕਤੀਆਂ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਬੱਸ ਦੇ ਸ਼ੀਸ਼ੇ ਚਕਨਾਚੂਰ ਕਰ ਦਿੱਤੇ ਅਤੇ ਬੱਸ ਵਿੱਚ ਬੈਠੀ ਸਵਾਰੀਆਂ ਤੇ ਡਰਾਈਵਰ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਹਮਲਾਵਰਾਂ ਨੇ ਬੱਸ ਦੀ ਅੱਗਲੀ ਫੰਟ ਅਤੇ ਸਾਈਡ ਵਾਲੀਆਂ ਖਿੜਕੀਆਂ ਦੇ ਸਾਰੇ ਸ਼ੀਸ਼ੇ ਬੁਰੀ ਤਰ੍ਹਾਂ ਤੋੜ ਦਿੱਤੇ, ਜਿਸ ਨਾਲ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾਵਰਾਂ ਵੱਲੋਂ ਕੀਤੀ ਗਈ ਇਸ ਬੇਰਹਿਮੀ ਕਾਰਨ ਕੁਝ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ ਲਾਇਆ ਕਿ ਇਹ ਹਮਲਾ ਸਵਾਰੀਆਂ ਬਿਠਾਉਣ ਅਤੇ ਕਿਰਾਏ ਨੂੰ ਲੈ ਕੇ ਚੱਲ ਰਹੀ ਆਪਸੀ ਰੰਜਿਸ਼ ਕਾਰਨ ਹੋਇਆ ਹੈ, ਜਿੱਥੇ ਕੁਝ ਲੋਕਾਂ ਵੱਲੋਂ ਲਗਾਤਾਰ ਗੁੰਡਾਗਰਦੀ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਪੀੜਤਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।