🔥 TRENDING Manipur observes Mera Hou Chongba with... Manipur CM Visits Families of Nongshum... Manipur Violence Disrupts BJP's Electi... Villagers in Muzaffarpur detain three... अंबेडकर चौराहे के रास्ते में बिजली का... सुमेरपुर गल्ला मंडी: गेहूं और पीली सरस...
26 Oct 2026•
ગુજરાતી मराठी ਪੰਜਾਬੀ বাংলা
Crime

ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਮਾਰ'ਤੀ ਵਿਆਹੁਤਾ, ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕੀਤਾ ਕਤਲ

✍️ Reporter: Shamsher Singh 🗓 26 Oct 2026, 01:31 PM 👁 18
Share: 💬 WhatsApp 📘 Facebook 𝕏 Post

ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਮਾਰ'ਤੀ ਵਿਆਹੁਤਾ, ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕੀਤਾ ਕਤਲ

ਸੱਸ-ਸਹੁਰੇ ਤੇ ਪਤੀ ਨੇ ਮਿਲਕੇ ਮਾਰ'ਤੀ ਵਿਆਹੁਤਾ, ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਕੀਤਾ ਕਤਲ
‎Monday, Oct 26, 2026 ।
‎ਗੁਰਦਾਸਪੁਰ (ss ਮਰਾੜ)- ਦਾਜ ’ਚ ਗੱਡੀ ਦੀ ਮੰਗ ਪੂਰੀ ਨਾ ਹੋਣ ’ਤੇ ਨੂੰਹ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਵਾਲੇ ਸੱਸ, ਸਹੁਰੇ ਸਮੇਤ ਪਤੀ ਦੇ ਖਿਲਾਫ ਭੈਣੀ ਮੀਆਂ ਖਾਂ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੈੱਸ.ਆਈ ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਭਦੇਵ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਬੌੜੇ ਕਿਸਾਨਾ (ਸਲਾਹਪੁਰ ਬੇਟ) ਨੇ ਬਿਆਨ ਦਿੱਤਾ ਕਿ ਉਸ ਦੀ ਕੁੜੀ ਸੰਦੀਪ ਕੌਰ ਦਾ ਵਿਆਹ ਮਿਤੀ 01-11-2023 ਨੂੰ ਜਸਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਭੈਣੀ ਖਾਦਰ ਨਾਲ ਹੋਇਆ ਸੀ। ਜਿਸ ਨੂੰ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਗਿਆ ਸੀ, ਪਰ ਸਹੁਰਾ ਪਰਿਵਾਰ ਬਰੀਜਾ ਗੱਡੀ ਦੀ ਮੰਗ ਕਰਦੇ ਸਨ।
‎
‎ਬੀਤੇ ਦਿਨੀਂ ਉਸ ਦੀ ਸੱਸ ਸਰਬਜੀਤ ਕੌਰ ਪਤਨੀ ਸਰਵਨ ਸਿੰਘ ਅਤੇ ਸਹੁਰਾ ਸਵਰਨ ਸਿੰਘ ਪੁੱਤਰ ਅਜੀਤ ਸਿੰਘ ਵਾਸੀਆਨ ਭੈਣੀ ਖਾਦਰ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਕੁੜੀ ਨੂੰ ਮਾਰ ਦਿੱਤਾ। ਜਦਕਿ ਇਸ ਵਿਚ ਉਸ ਦੇ ਪਤੀ ਜਸਵਿੰਦਰ ਸਿੰਘ ਦੀ ਪੂਰੀ ਸਾਜਿਸ਼ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨਾਂ ਸੱਸ, ਸਹੁਰੇ ਤੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਪਰ ਦੋਸ਼ੀ ਅਜੇ ਫਰਾਰ ਹਨ।
📲Get App