🔥 TRENDING Fire Devastates House in Tumni, South... Chief Minister Himanta Biswa Sarma Pay... OCS ପରୀକ୍ଷା: ସତ୍ୟପାଠ ମାଗିଲେ ହାଇକୋର୍ଟ Three Women Killed, Four Injured in Co... Headless Body of 12-Year-Old Girl Disc... Coal Pile Collapse in Bokaro Claims Li...
05 Nov 2026•
ગુજરાતી मराठी ਪੰਜਾਬੀ বাংলা
Crime

ਭਾਬੀ ਨੇ ਮੂੰਹ ਨਾਲ ਕੱਟਿਆ ਦਿਓਰ ਦਾ ਪ੍ਰਾਈਵੇਟ ਪਾਰਟ, ਹਾਲਤ ਗੰਭੀਰ।,

✍️ Reporter: Shamsher Singh 🗓 26 Oct 2026, 02:16 PM 👁 67
Share: 💬 WhatsApp 📘 Facebook 𝕏 Post

ਭਾਬੀ ਨੇ ਮੂੰਹ ਨਾਲ ਕੱਟਿਆ ਦਿਓਰ ਦਾ ਪ੍ਰਾਈਵੇਟ ਪਾਰਟ, ਹਾਲਤ ਗੰਭੀਰ।,

ਭਾਬੀ ਨੇ ਮੂੰਹ ਨਾਲ ਕੱਟਿਆ ਦਿਓਰ ਦਾ ਪ੍ਰਾਈਵੇਟ ਪਾਰਟ, ਹਾਲਤ ਗੰਭੀਰ।,26 oct 2026।
‎: ਉੱਤਰ ਪ੍ਰਦੇਸ਼ ਵਿਚ ਕਾਨਪੁਰ ਦੇ ਸਜੇਤੀ ਥਾਣਾ ਖੇਤਰ ਵਿਚ ਇਕ ਨੌਜਵਾਨ ਨਾਲ ਕਥਿਤ ਤੌਰ 'ਤੇ ਗੰਭੀਰ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਵਰ ਦੇ ਪ੍ਰਾਈਵੇਟ ਪਾਰਟ ਨੂੰ ਭਾਬੀ ਨੇ ਮੂੰਹ ਨਾਲ ਕੱਟ ਲਿਆ ਹੈ। ਸਹੁਰੇ ਨੇ ਖੁਦ ਇਹ ਇਲਜ਼ਾਮ ਆਪਣੀ ਬਹੂ 'ਤੇ ਲਾਇਆ ਹੈ। ਜਿਸ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਸਹੁਰੇ ਨੇ ਬਹੂ ਖਿਲਾਫ ਥਾਣੇ ਵਿਚ ਤਹਿਰੀਰ ਦਿੱਤੀ ਹੈ।
‎ਘਟਨਾ ਤੋਂ ਬਾਅਦ ਪਰਿਵਾਰਕ ਜਨ ਨੌਜਵਾਨ ਨੂੰ ਫੌਰੀ ਤੌਰ 'ਤੇ ਘਾਟਮਪੁਰ ਸੀਐਚਸੀ ਲੈ ਕੇ ਪਹੁੰਚੇ। ਇੱਥੇ ਪ੍ਰਾਇਮਰੀ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
‎
‎ਜਾਣਕਾਰੀ ਅਨੁਸਾਰ, ਸਜੇਤੀ ਥਾਣਾ ਖੇਤਰ ਦੇ ਇਕ ਪਿੰਡ ਦਾ ਰਹਿਣ ਵਾਲਾ ਵਿਅਕਤੀ ਸ਼ੁੱਕਰਵਾਰ ਦੇਰ ਸ਼ਾਮ ਥਾਣੇ ਪਹੁੰਚਾ। ਉਸਨੇ ਪੁਲਸ ਨੂੰ ਦਿੱਤੀ ਤਹਿਰੀਰ ਵਿਚ ਦੱਸਿਆ ਕਿ ਉਸਦੇ ਪੁੱਤਰ ਦੇ ਪ੍ਰਾਈਵੇਟ ਪਾਰਟ ਨੂੰ ਉਸਦੀ ਭਾਬੀ ਨੇ ਕਥਿਤ ਤੌਰ 'ਤੇ ਮੂੰਹ ਨਾਲ ਕੱਟ ਲਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰਕ ਜਨਾਂ ਵਿਚ ਹੜਕੰਪ ਮੱਚ ਗਿਆ। ਪਰਿਵਾਰਕ ਜਨ ਘਾਇਲ ਨੌਜਵਾਨ ਨੂੰ ਲੈ ਕੇ ਤੁਰਤ ਘਾਟਮਪੁਰ ਕਮਿਊਨਿਟੀ ਹੈਲਥ ਸੈਂਟਰ ਪਹੁੰਚੇ। ਸੀਐਚਸੀ ਵਿਚ ਡਾਕਟਰਾਂ ਨੇ ਨੌਜਵਾਨ ਦਾ ਪ੍ਰਾਇਮਰੀ ਇਲਾਜ ਕੀਤਾ।
‎ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਬਿਹਤਰ ਇਲਾਜ ਲਈ ਕਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਨੂੰ ਲੈ ਕੇ ਪਿੰਡ ਵਿਚ ਵੀ ਚਰਚਾ ਬਣੀ ਹੋਈ ਹੈ। ਫਿਲਹਾਲ ਘਟਨਾ ਦੇ ਪਿੱਛੇ ਦੀ ਵਜ੍ਹਾ ਸਪਸ਼ਟ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਜੇਤੀ ਪੁਲਿਸ ਮਾਮਲੇ ਦੀ ਜਾਂਚ-ਪੜਤਾਲ ਵਿੱਚ ਜੁਟ ਗਈ ਹੈ।
‎
‎ਘਟਨਾ ਨੂੰ ਲੈ ਕੇ ਜਾਂਚ ਕਰ ਰਹੀ ਪੁਲਸ
‎ਪੁਲਸ ਤਹਿਰੀਰ ਵਿਚ ਲਗਾਏ ਇਲਜ਼ਾਮਾਂ ਅਤੇ ਘਟਨਾ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਣਕਾਰੀ ਜੁਟਾ ਰਹੀ ਹੈ। ਮਾਮਲੇ ਵਿਚ ਸਜੇਤੀ ਥਾਣਾ ਪ੍ਰਭਾਰੀ ਅਨੁਜ ਭਾਰਤੀ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿਚ ਸੂਚਨਾ ਮਿਲੀ ਸੀ। ਮਾਮਲੇ ਦੀ ਗਹਿਰਾਈ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
📲Get App