🔥 TRENDING दिवाली की खरीदारी के बीच चावड़ी बाजार... DRDO Successfully Tests 'Pralay' Missi... A.K. Chaturvedi Elected President of J... Jharkhand Govt Transfers 7 IAS Officer... Supreme Court Reviews DGP Appointment... Speeding Private Bus Kills Kochi IT Pr...
05 Nov 2026•
ગુજરાતી मराठी ਪੰਜਾਬੀ বাংলা
Politics

ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਵੇਣੂਗੋਪਾਲ ਦੀ ਮੀਟਿੰਗ ਸ਼ੁਰੂ, ਬੋਲੇ-ਪੰਜਾਬ ਦੇ ਲੋਕ ਚਾਹੁੰਦੇ ਨੇ ਬਦਲਾਅ

✍️ Reporter: Shamsher Singh 🗓 26 Oct 2026, 01:59 PM 👁 60
Share: 💬 WhatsApp 📘 Facebook 𝕏 Post

ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਵੇਣੂਗੋਪਾਲ ਦੀ ਮੀਟਿੰਗ ਸ਼ੁਰੂ, ਬੋਲੇ-ਪੰਜਾਬ ਦੇ ਲੋਕ ਚਾਹੁੰਦੇ ਨੇ ਬਦਲਾਅ

ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਵੇਣੂਗੋਪਾਲ ਦੀ ਮੀਟਿੰਗ ਸ਼ੁਰੂ, ਬੋਲੇ-ਪੰਜਾਬ ਦੇ ਲੋਕ ਚਾਹੁੰਦੇ ਨੇ ਬਦਲਾਅ
‎Monday, Oct 26, 2026।
‎ਚੰਡੀਗੜ੍ਹ (ਸ਼ਮਸ਼ੇਰ ਸਿੰਘ ਮਰਾੜ) : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ਦੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨਾਲ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਵੇਣੂਗੋਪਾਲ ਸਾਰੇ ਕਾਂਗਰਸੀ ਆਗੂਆਂ ਨਾਲ ਇੱਕੋ ਕਾਰ 'ਚ ਬੈਠ ਕੇ ਕਾਂਗਰਸ ਭਵਨ ਪੁੱਜੇ ਹਨ। ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਚੰਨੀ ਵੀ ਮੌਜੂਦ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ।
‎. ਸੀ. ਵੇਣੂਗੋਪਾਲ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਨਤਮਸਤਕ ਹੋ ਕੇ ਪੰਜਾਬ ਅਤੇ ਦੇਸ਼ ਵਾਸੀਆਂ ਦੀ ਸੁਖ-ਸਮ੍ਰਿੱਧੀ, ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਇਸ ਪਾਵਨ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
‎ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਜੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਜੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ, ਸਹਿ-ਇੰਚਾਰਜ ਸੂਰਜ ਸਿੰਘ ਠਾਕੁਰ, ਰਵਿੰਦਰ ਦਲਵੀ ਤੇ ਹਿਨਾ ਕਾਬਰਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ।
📲Get App