🔥 TRENDING Fake Video Spreads Claims of Chinese C... Arunachal Pradesh Witnesses Protests A... Opposition Questions Whether India Is... BJP to Send Panel of 4-5 Names for Mad... 3.45 लाख रुपए की फेक करेंसी के साथ युव... सदरासर में ट्रैक्टर के तार फंसने से ती...
26 Oct 2026•
ગુજરાતી मराठी ਪੰਜਾਬੀ বাংলা
Entertainment

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

✍️ Reporter: Shamsher Singh 🗓 26 Oct 2026, 01:44 PM 👁 20
Share: 💬 WhatsApp 📘 Facebook 𝕏 Post

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ
‎Monday, Oct 26, 2026।
‎ਐਂਟਰਟੇਨਮੈਂਟ ਡੈਸਕ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ, ਪ੍ਰਸਿੱਧ ਅਦਾਕਾਰ ਅਤੇ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ (68) ਦਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਦਿਲ ਦਾ ਸਫਲ ਆਪ੍ਰੇਸ਼ਨ (ਹਾਰਟ ਸਰਜਰੀ) ਹੋਇਆ ਹੈ। ਸਰਜਰੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਹੈਲਥ ਅਪਡੇਟ ਦਿੰਦਿਆਂ ਦੱਸਿਆ ਹੈ ਕਿ ਉਹ ਬਿਲਕੁਲ ਫਿੱਟ ਅਤੇ ਠੀਕ-ਠਾਕ ਹਨ।
‎ਦੱਸ ਦੇਈਏ ਕਿ 68 ਸਾਲਾ ਯੋਗਰਾਜ ਸਿੰਘ ਇੱਕ ਫਿਲਮ ਦੀ ਸ਼ੂਟਿੰਗ ਲਈ ਆਸਟ੍ਰੇਲੀਆ ਗਏ ਹੋਏ ਸਨ। ਉੱਥੇ ਰੁਟੀਨ ਚੈੱਕਅਪ ਦੌਰਾਨ ਡਾਕਟਰਾਂ ਨੂੰ ਉਨ੍ਹਾਂ ਦੇ ਦਿਲ ਦੀ ਧਮਣੀ (ਨਾੜ) ਵਿੱਚ ਬਲਾਕੇਜ ਦਾ ਪਤਾ ਲੱਗਾ। ਇਸ ਤੋਂ ਬਾਅਦ ਉਥੇ ਦਿਲ ਦੇ ਮਾਹਰ ਡਾਕਟਰ ਵੱਲੋਂ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ।
‎ਸਰਜਰੀ ਤੋਂ ਬਾਅਦ ਵੀਡੀਓ ਸਾਂਝੀ ਕਰਦਿਆਂ ਯੋਗਰਾਜ ਸਿੰਘ ਨੇ ਕਿਹਾ, "ਡਾਕਟਰ ਵੱਲੋਂ ਸਰਜਰੀ ਤੋਂ ਬਾਅਦ ਗਰੀਨ ਸਿਗਨਲ ਮਿਲਣ ਮਗਰੋਂ ਅੱਜ ਮੈਂ ਪਹਿਲੇ ਦਿਨ ਜਿੰਮ ਆਇਆ ਹੈ। ਮੈਂ ਆਪਣੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਫਿੱਟ ਹਾਂ ਅਤੇ ਨਵੀਂ ਪਾਰੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮੈਂ ਮੌਤ ਦੇ ਮੁੰਹ 'ਚੋਂ ਮੁੜ ਕੇ ਆਇਆ ਹਾਂ। ਤੁਹਾਡੀਆਂ ਸਭ ਦੀਆਂ ਦੁਆਾਵਾਂ ਲਈ ਧੰਨਵਾਦ।"
📲Get App