🔥 TRENDING મહારાષ્ટ્રના જલગાંવમાં RSS પંથ સંચાલન... કેશોદમાં સ્વદેશી મેળા શોપિંગ ફેસ્ટિવલ-... Sholay 'ਚ ਛੋਟਾ ਸੀ ਇਸ ਕਲਾਕਾਰ ਦਾ ਕਿਰਦਾਰ,... తణుకు మండలంలో 21 ఎంపీటీసీ అభ్యర్థులు న... સુરતના ‘રાહુલ એપાર્ટમેન્ટ’ ગેંગે ફરીથી... इंदौर में अवैध मदिरा पर सघन अभियान, 6...
26 Oct 2026•
ગુજરાતી मराठी ਪੰਜਾਬੀ বাংলা
Crime

'ਅਸੀਂ ਪਰਵਿੰਦਰ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਵਾਂਗੇ''; ਮਾਨਸਾ ਧਰਨੇ ''ਚ ਪਹੁੰਚੀ ਅਦਾਕਾਰਾ ਪ੍ਰੀਤੀ ਸਪਰੂ

✍️ Reporter: Shamsher Singh 🗓 26 Oct 2026, 08:18 PM 👁 20
Share: 💬 WhatsApp 📘 Facebook 𝕏 Post

'ਅਸੀਂ ਪਰਵਿੰਦਰ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਵਾਂਗੇ''; ਮਾਨਸਾ ਧਰਨੇ ''ਚ ਪਹੁੰਚੀ ਅਦਾਕਾਰਾ ਪ੍ਰੀਤੀ ਸਪਰੂ

'ਅਸੀਂ ਪਰਵਿੰਦਰ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਵਾਂਗੇ''; ਮਾਨਸਾ ਧਰਨੇ ''ਚ ਪਹੁੰਚੀ ਅਦਾਕਾਰਾ ਪ੍ਰੀਤੀ ਸਪਰੂ
‎Monday, Oct 26, 2026।
‎ਐਂਟਰਟੇਨਮੈਂਟ ਡੈਸਕ - ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ, ਜਿਸ ਦੀ ਪੰਜਾਬ ਦੇ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਵਿਖੇ ਲਾਏ ਗਏ ਧਰਨੇ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਨੇ ਪਰਵਿੰਦਰ ਦੇ ਪਰਿਵਾਰ ਨਾਲ ਆਪਣਾ ਪੂਰਾ ਸਮਰਥਨ ਜਤਾਇਆ।
‎ਧਰਨੇ ਦੀ ਸਟੇਜ ਤੋਂ ਬੋਲਦਿਆਂ ਅਦਾਕਾਰਾ ਨੇ ਕਿਹਾ, 'ਅਸੀਂ ਪਰਵਿੰਦਰ ਦੀ ਸ਼ਹਾਦਤ ਨੂੰ ਬੇਕਾਰ ਨਹੀਂ ਜਾਣ ਦਵਾਂਗੇ। ਪਰਵਿੰਦਰ ਨੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਜੋ ਮੁਹਿੰਮ ਸ਼ੁਰੂ ਕੀਤੀ ਸੀ, ਸਾਨੂੰ ਸਾਰਿਆਂ ਨੂੰ ਉਸ ਮੁਹਿੰਮ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ। ਮੈਂ ਉਸ ਦੀ ਮਾਂ, ਪਤਨੀ, ਅਤੇ ਉਸ ਦੇ ਬੱਚਿਆਂ ਦਾ ਦਰਦ ਸਮਝ ਸਕਦੀ ਹਾਂ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਪੂਰੇ ਪੰਜਾਬ ਨੂੰ ਡਰੱਗਜ਼ ਖਿਲਾਫ ਖੜ੍ਹਨਾ ਚਾਹੀਦਾ ਹੈ। ਮੈਂ ਆਪਣਾ ਪੂਰਾ ਸਮਰਥਨ ਪਰਵਿੰਦਰ ਦੇ ਪਰਿਵਾਰ ਨੂੰ ਦਿੰਦੀ ਹਾਂ, ਜਿੱਥੇ ਵੀ ਉਨ੍ਹਾਂ ਨੂੰ ਮੇਰੀ ਲੋੜ ਪਏਗੀ, ਮੈਂ ਉਨ੍ਹਾਂ ਦਾ ਸਾਥ ਦਵਾਂਗੀ।'
‎ਦੱਸ ਦੇਈਏ ਕਿ ਕੈਮਿਸਟ ਦੀਆਂ ਦੁਕਾਨਾਂ 'ਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਵਿਰੁੱਧ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਝੋਟਾ ਨੂੰ 13 ਅਕਤੂਬਰ ਨੂੰ ਮਾਨਸਾ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ, ਇੱਕ ਮੈਡੀਕਲ ਸਟੋਰ ਦੇ ਅੰਦਰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ ਸੀ। ਦੁਕਾਨ ਦੇ ਮਾਲਕ, ਅਸ਼ਵਨੀ ਕੁਮਾਰ ਨੇ ਝੋਟਾ 'ਤੇ ਗੋਲੀਆਂ ਚਲਾਈਆਂ, ਜਦੋਂ ਝੋਟਾ ਨੇ ਉਸ ਤੋਂ ਇੱਕ ਬਜ਼ੁਰਗ ਵਿਅਕਤੀ ਨੂੰ ਨਸ਼ੀਲੇ ਪਦਾਰਥ ਵੇਚਣ ਬਾਰੇ ਸਵਾਲ ਪੁੱਛਿਆ ਸੀ। ਦੋਸ਼ੀ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਝੋਟਾ ਫੇਸਬੁੱਕ 'ਤੇ ਲਾਈਵ ਸੀ।
‎ਝੋਟੇ ਦੇ ਕਤਲ ਦੇ ਇੰਨੇ ਦਿਨਾਂ ਬਾਅਦ ਵੀ ਉਸ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਹੈ, ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਮਾਨਸਾ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਮੰਗਾਂ ਪੂਰੀਆਂ ਹੋਣ ਤੱਕ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
📲Get App