अपराध
ਕਲਾਨੌਰ ਦੇ ਸਰਹੱਦੀ ਪਿੰਡ 'ਚ ਕਿਸਾਨ ’ਤੇ ਚੱਲੀਆਂ ਗੋਲੀਆਂ

Sunday, Oct 25, 2026।
ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਸਹੂਰ ਵਿਖੇ ਦੇਰ ਰਾਤ ਇੱਕ ਕਿਸਾਨ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਕਿਸਾਨ ਕੈਪਟਨ ਸਿੰਘ ਵਾਲ-ਵਾਲ ਬਚ ਗਿਆ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕੈਪਟਨ ਸਿੰਘ ਵਾਸੀ ਸਹੂਰ ਨੇ ਦੱਸਿਆ ਕਿ ਉਹ ਬੇਲਰ ਰਾਹੀਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਰਾਤ ਕਰੀਬ ਸਵਾ 9 ਵਜੇ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਨੌਜਵਾਨ ਨੇ ਹਨ੍ਹੇਰੇ ਵਿੱਚ ਉਸ ’ਤੇ ਗੋਲੀ ਚਲਾ ਦਿੱਤੀ। ਆਪਣੀ ਜਾਨ ਬਚਾਉਣ ਲਈ ਉਹ ਤੁਰੰਤ ਹੇਠਾਂ ਬੈਠ ਗਿਆ, ਜਿਸ ਕਾਰਨ ਗੋਲੀ ਲੱਗਣ ਤੋਂ ਬਚ ਗਿਆ। ਇਸ ਦੌਰਾਨ ਉਸ ਦੇ ਸਿਰ ’ਤੇ ਬੰਨ੍ਹਿਆ ਪਰਨਾ ਵੀ ਲੱਥ ਗਿਆ।
ਕੈਪਟਨ ਸਿੰਘ ਅਨੁਸਾਰ, ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਨੇ ਭੱਜਦਿਆਂ ਹੋਇਆਂ ਦੋ ਹੋਰ ਫਾਇਰ ਵੀ ਕੀਤੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਅਤੇ ਪੁਲਸ ਚੌਕੀ ਦੋਸਤਪੁਰ ਦੇ ਇੰਚਾਰਜ ਸੰਨੀ ਬੈਂਸ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪੁਲਸ ਨੇ ਪੀੜਤ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।