🔥 ट्रेंडिंग Breaking news BMTC Launches Smart Wellness Centres f... New Committee to Support Young Kannada... New Export Deal Opens Global E‑Marketp... Engineering Team Develops Solar‑Biogas... પાટણ સ્થિત શેઠ એમ. એન. હાઈસ્કૂલના મદદન...
25 अक्टू. 2026•
ગુજરાતી मराठी ਪੰਜਾਬੀ বাংলা
खानपान

ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ ''ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ

✍️ रिपोर्टर: Shamsher Singh 🗓 25 अक्टू. 2026, 01:48 PM 👁 18
शेयर करें: 💬 WhatsApp 📘 Facebook 𝕏 Post

ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ ''ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ

ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ ''ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ
‎Sunday, Oct 25, 2026 ।
‎ਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਅਮੂਲ ਚਾਕਲੇਟ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਬਿਲਾਸਪੁਰ ਤੋਂ ਅਮੂਲ ਚਾਕਲੇਟ ਵਿੱਚ ਜ਼ਿੰਦਾ ਕੀੜੇ ਅਤੇ ਅੰਡੇ ਮਿਲਣ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵੱਡੀ ਤੇ ਪ੍ਰਮੁੱਖ ਫੂਡ ਕੰਪਨੀ ਅਮੂਲ ਦੀ ਡਾਰਕ ਫਰੂਟ ਐਂਡ ਨਟ ਚਾਕਲੇਟ ਵਿੱਚ ਜ਼ਿੰਦਾ ਕੀੜੇ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਾਕਲੇਟ ਦੇ ਅੰਦਰ ਕੀੜੇ ਵਰਗਾ ਜੀਵ ਰੇਂਗਦਾ ਹੋਇਆ ਦਿਖਾਈ ਦੇ ਰਿਹਾ ਹੈ।
‎ਵੀਡੀਓ ਸਾਹਮਣੇ ਆਉਣ ਤੋਂ ਬਾਅਦ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਰਿਪੋਰਟਾਂ ਮੁਤਾਬਕ ਨਿਊ ਸ਼ਿਮਲਾ ਦੇ ਰਹਿਣ ਵਾਲੇ ਸੰਦੀਪ ਸ਼ਰਮਾ ਨੇ 17 ਅਕਤੂਬਰ, 2026 ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਇੱਕ ਦੁਕਾਨ ਤੋਂ ਅਮੂਲ "ਡਾਰਕ ਫਰੂਟ ਐਂਡ ਨਟ" ਚਾਕਲੇਟ ਖਰੀਦੀ ਸੀ। ਜਦੋਂ ਉਹ ਸ਼ਿਮਲਾ ਘਰ ਵਾਪਸ ਆਇਆ ਅਤੇ ਉਸਦੇ ਪੁੱਤਰ ਨੇ ਚਾਕਲੇਟ ਪੈਕੇਟ ਖੋਲ੍ਹਿਆ ਤਾਂ ਅੰਦਰ ਜ਼ਿੰਦਾ ਕੀੜੇ ਰੇਂਗਦੇ ਹੋਏ ਮਿਲੇ। ਚਾਕਲੇਟ ਦੇ ਅੰਦਰ ਕੀੜੇ ਦੇਖ ਕੇ ਪੂਰਾ ਪਰਿਵਾਰ ਹੈਰਾਨ ਰਹਿ ਗਿਆ।
‎ਪਰਿਵਾਰ ਨੇ ਜਦੋਂ ਚਾਕਲੇਟ ਦੀ ਮਿਆਦ ਚੈਕ ਕੀਤੀ ਤਾਂ ਉਹ ਮਈ 2027 ਸੀ, ਭਾਵੇਂ ਇਸਨੂੰ ਅਕਤੂਬਰ 2026 ਵਿੱਚ ਖਰੀਦਿਆ ਗਿਆ ਸੀ। ਪਰਿਵਾਰ ਨੇ ਇਸ ਘਟਨਾ ਦੀ ਸ਼ਿਕਾਇਤ ਅਮੂਲ ਦੇ ਕਸਟਮਰ ਕੇਅਰ ਕੋਲ ਦਰਜ ਕਰਵਾਈ ਪਰ ਕੰਪਨੀ ਨੇ ਬਿਨਾਂ ਕਿਸੇ ਸਹੀ ਚਰਚਾ ਅਤੇ ਚਾਕਲੇਟ ਦੀ ਜਾਂਚ ਕੀਤੇ ਉਸਦੀ ਸ਼ਿਕਾਇਤ ਬੰਦ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਖੁਰਾਕ ਸੁਰੱਖਿਆ ਵਿਭਾਗ (FSSAI) ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਫਿਲਹਾਲ ਚਾਕਲੇਟ ਵਿੱਚ ਮਿਲੇ ਜ਼ਿੰਦਾ ਕੀੜੇ ਮਾਮਲੇ ਦਾ ਮਾਮਲਾ ਸ਼ਿਕਾਇਤਕਰਤਾ ਦੇ ਦਾਅਵੇ 'ਤੇ ਅਧਾਰਤ ਹੈ। ਇਸ ਦੀ ਪੁਸ਼ਟੀ ਅਤੇ ਇਸਦੇ ਕਾਰਨਾਂ ਦਾ ਪਤਾ ਅਧਿਕਾਰਤ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ।
📲Get App