🔥 TRENDING રાષ્ટ્રીય એકતા દિવસ પર હિંમતનગરમાં ડ્ર... बागपत जिले के बड़ौत कोतवाली क्षेत्र मे... अमृतपुर पुलिस ने दहेज हत्या के आरोपी अ... उज्जैन में सिंहस्थ विकास कार्य के अंतर... સાબરકાંઠા પોલીસે કાળા કાચ અને નંબર પ્લ... Meghalaya CM urges promotion of small-...
24 Oct 2026•
ગુજરાતી मराठी ਪੰਜਾਬੀ বাংলা
Crime

ਪੁਲਿਸ ਤੇ ਡਰੱਗ ਵਿਭਾਗ ਦੀ ਸਾਂਝੀ ਛਾਪੇਮਾਰੀ, ਪੰਜ ਮੈਡੀਕਲ ਸਟੋਰਾਂ ਦੀ ਚੈਕਿੰਗ।

✍️ Reporter: Shamsher Singh 🗓 24 Oct 2026, 11:03 PM 👁 14
Share: 💬 WhatsApp 📘 Facebook 𝕏 Post

ਪੁਲਿਸ ਤੇ ਡਰੱਗ ਵਿਭਾਗ ਦੀ ਸਾਂਝੀ ਛਾਪੇਮਾਰੀ, ਪੰਜ ਮੈਡੀਕਲ ਸਟੋਰਾਂ ਦੀ ਚੈਕਿੰਗ।

Need24,‎24oct 2026,ਜ਼ੀਰਕਪੁਰ ਦੇ ਬਲਟਾਣਾ ਖੇਤਰ ਅਧੀਨ ਪੈਂਦੇ ਹਰਮਿਲਾਪ ਨਗਰ ਵਿਖੇ ਸ਼ਨਿਚਰਵਾਰ ਨੂੰ ਪੁਲਿਸ ਅਤੇ ਡਰੱਗ ਵਿਭਾਗ ਦੀ ਸਾਂਝੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਕੈਮਿਸਟ ਦੀਆਂ ਦੁਕਾਨਾਂ ਤੇ ਅਚਨਚੇਤ ਛਾਪੇਮਾਰੀ ਕੀਤੀ। ਇਸ ਸਾਂਝੀ ਚੈਕਿੰਗ ਦੌਰਾਨ ਜ਼ੀਰਕਪੁਰ ਦੇ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ, ਬਲਟਾਣਾ ਚੌਕੀ ਇੰਚਾਰਜ ਮਲਕੀਤ ਸਿੰਘ ਅਤੇ ਡਰੱਗ ਇੰਸਪੈਕਟਰ ਜੈਕਾਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਇਲਾਕੇ ਦੇ ਪੰਜ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ।
‎ਹਾਲਾਂਕਿ, ਜਾਂਚ ਦੇ ਦੌਰਾਨ ਮੌਕੇ 'ਤੇ ਕਿਸੇ ਵੀ ਦੁਕਾਨ ਤੋਂ ਕੋਈ ਵੀ ਪਾਬੰਦੀਸ਼ੁਦਾ ਦਵਾਈ ਬਰਾਮਦ ਨਹੀਂ ਹੋਈ ਪਰ ਜਾਂਚ ਦੌਰਾਨ ਇਕ ਮੈਡੀਕਲ ਸਟੋਰ ਤੇ ਵੱਡੀ ਲਾਪਰਵਾਹੀ ਸਾਹਮਣੇ ਆਈ। ਉਸ ਦੁਕਾਨ ਤੇ ਨਾ ਤਾਂ ਅਧਿਕਾਰਤ ਲਾਇਸੈਂਸ ਹੋਲਡਰ ਮੌਜੂਦ ਸੀ ਅਤੇ ਨਾ ਹੀ ਕੋਈ ਯੋਗ ਫਾਰਮਾਸਿਸਟ ਹਾਜ਼ਰ ਸੀ। ਨਿਯਮਾਂ ਦੀ ਇਸ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਂਝੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਦੁਕਾਨ ਨੂੰ ਬੰਦ ਕਰਵਾ ਦਿੱਤਾ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਦੁਕਾਨ ਦਾ ਅਸਲ ਲਾਇਸੈਂਸ ਹੋਲਡਰ ਅਤੇ ਰਜਿਸਟਰਡ ਫਾਰਮਾਸਿਸਟ ਮੌਕੇ ਤੇ ਨਹੀਂ ਪਹੁੰਚਦਾ, ਉਦੋਂ ਤੱਕ ਇਹ ਦੁਕਾਨ ਨਹੀਂ ਖੋਲ੍ਹੀ ਜਾਵੇਗੀ।
‎
‎ਡਰੱਗ ਵਿਭਾਗ ਅਤੇ ਪੁਲਿਸ ਨੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਦਵਾਈਆਂ ਦੀ ਵਿਕਰੀ ਨਾਲ ਜੁੜੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਦੁਕਾਨਦਾਰ ਲਈ ਲਾਜ਼ਮੀ ਹੈ। ਦੁਕਾਨਾਂ ਤੇ ਜ਼ਿੰਮੇਵਾਰ ਵਿਅਕਤੀ ਦੀ ਮੌਜੂਦਗੀ ਅਤੇ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਚੈਕਿੰਗ ਦਾ ਮੁੱਖ ਹਿੱਸਾ ਹੈ, ਜਿਸ ਵਿਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਕਾਰਵਾਈ ਦੌਰਾਨ ਡਰੱਗ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਹਰਮਿਲਾਪ ਨਗਰ ਵਿਚ ਸਥਿਤ ਪੰਜ ਕੈਮਿਸਟ ਦੀਆਂ ਦੁਕਾਨਾਂ ਦਾ ਰਿਕਾਰਡ ਖੰਗਾਲਿਆ। ਟੀਮ ਵੱਲੋਂ ਦੁਕਾਨਾਂ ਤੇ ਉਪਲਬਧ ਦਵਾਈਆਂ ਦੇ ਸਟਾਕ ਅਤੇ ਬਿੱਲਾਂ ਦੀ ਪੜਤਾਲ ਕੀਤੀ ਗਈ ਤਾਂ ਜੋ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਸ਼ੁਦਾ (ਨਸ਼ੀਲੀਆਂ) ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਨੂੰ ਰੋਕਿਆ ਜਾ ਸਕੇ।
‎
‎ਨਸ਼ੇ ਦੇ ਹੌਟਸਪੌਟ ਵਜੋਂ ਚਰਚਾ 'ਚ ਰਿਹੈ ਹਰਮਿਲਾਪ ਨਗਰ : ਜ਼ਿਕਰਯੋਗ ਹੈ ਕਿ ਬਲਟਾਣਾ ਦਾ ਹਰਮਿਲਾਪ ਨਗਰ ਖੇਤਰ ਪਹਿਲਾਂ ਵੀ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ਅਤੇ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਚਰਚਾ ਵਿਚ ਰਿਹਾ ਹੈ। ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਸ਼ਾ ਤਸਕਰੀ ਤੇ ਨੱਥ ਕੱਸਣ ਲਈ ਇਸ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਕਾਸੋ ਤਹਿਤ ਦੋ ਵਾਰ ਵੱਡੇ ਪੱਧਰ ਤੇ ਸਰਚ ਆਪ੍ਰੇਸ਼ਨ ਚਲਾਏ ਜਾ ਚੁੱਕੇ ਹਨ। ਪੁਲਿਸ ਅਤੇ ਡਰੱਗ ਵਿਭਾਗ ਦੀ ਇਸ ਤਾਜ਼ਾ ਸਾਂਝੀ ਚੈਕਿੰਗ ਨੂੰ ਖੇਤਰ ਵਿਚ ਨਸ਼ੀਲੀਆਂ ਦਵਾਈਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਤੇ ਸਖ਼ਤ ਨਜ਼ਰ ਰੱਖਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਕਾਰਵਾਈ ਨਾਲ ਇਲਾਕੇ ਦੇ ਸਮੂਹ ਮੈਡੀਕਲ ਸਟੋਰ ਸੰਚਾਲਕਾਂ 'ਚ ਹਲਚਲ ਮਚ ਗਈ ਹੈ ਅਤੇ ਸਾਰਿਆਂ ਨੂੰ ਸਰਕਾਰੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਸਪੱਸ਼ਟ ਸੁਨੇਹਾ ਮਿਲਿਆ ਹੈ
📲Get App