🔥 TRENDING बीदर में क़ित्तूर रानी चेनम्मा के 27वे... தமிழர் கட்சி சார்பாக இராணிப்பேட்டையில்... தமிழர் கட்சி சார்பாக இராணிப்பேட்டையில்... लोकतंत्र का उत्सव: जोबनेर और किशनगढ़ र... गुमानो माता की पदयात्रा शुरू, 26 अक्टू... ਜਲੰਧਰ ਦੇ ਪਰਿਵਾਰ ਦੀ ਮਾਂ ਚਿੰਤਪੂਰਨੀ ਨੇ ਪੂ...
24 Oct 2026•
ગુજરાતી मराठी ਪੰਜਾਬੀ বাংলা
Travel

ਕੇਦਾਰਨਾਥ ਜਾਂਦੇ ਹੈਲੀਕਾਪਟਰ ''ਚ ਪੈ ਗਿਆ ਨੁਕਸ ! ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

✍️ Reporter: Shamsher Singh 🗓 24 Oct 2026, 01:46 PM 👁 20
Share: 💬 WhatsApp 📘 Facebook 𝕏 Post

ਕੇਦਾਰਨਾਥ ਜਾਂਦੇ ਹੈਲੀਕਾਪਟਰ ''ਚ ਪੈ ਗਿਆ ਨੁਕਸ ! ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਕੇਦਾਰਨਾਥ ਜਾਂਦੇ ਹੈਲੀਕਾਪਟਰ ''ਚ ਪੈ ਗਿਆ ਨੁਕਸ ! ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
‎Saturday, Oct 24, 2026 ।
‎ਟਿਹਰੀ (ਏਜੰਸੀ)- ਉੱਤਰਾਖੰਡ 'ਚ ਦੇਹਰਾਦੂਨ ਤੋਂ ਕੇਦਾਰਨਾਥ ਜਾ ਰਹੇ ਇਕ ਹੈਲੀਕਾਪਟਰ 'ਚ ਉਡਾਣ ਦੌਰਾਨ ਸ਼ਨੀਵਾਰ ਨੂੰ ਤਕਨੀਕੀ ਖਰਾਬੀ ਆ ਗਈ ਅਤੇ ਸਾਵਧਾਨੀ ਵਜੋਂ ਹੈਲੀਕਾਪਟਰ ਦੀ ਨਵੀਂ ਟਿਹਰੀ ਦੇ ਬੌਰਾੜੀ ਸਟੇਡੀਅਮ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ 'ਚ 6 ਯਾਤਰੀ ਸਵਾਰ ਸਨ। ਰਿਪੋਰਟਾਂ ਅਨੁਸਾਰ, ਦੇਹਰਾਦੂਨ ਤੋਂ ਕੇਦਾਰਨਾਥ ਲਈ ਉਡਾਣ ਭਰਨ ਦੌਰਾਨ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਸਾਹਮਣੇ ਆਈ।
‎
‎ਸਥਿਤੀ ਨੂੰ ਦੇਖਦੇ ਹੋਏ ਹੈਲੀਕਾਪਟਰ ਬੌਰਾੜੀ ਸਟੇਡੀਅਮ 'ਚ ਉਤਾਰਿਆ ਗਿਆ। ਇਸ ਤੋਂ ਬਾਅਦ ਤਕਨੀਕੀ ਖਰਾਬੀ ਦੂਰ ਕਰਨ ਲਈ ਜ਼ਰੂਰੀ ਕਾਰਵਾਈ ਕੀਤੀ ਗਈ। ਖਰਾਬੀ ਦੂਰ ਹੋਣ ਤੋਂ ਬਾਅਦ ਹੈਲੀਕਾਪਟਰ ਨੇ ਮੁੜ ਉਡਾਣ ਭਰੀ ਅਤੇ ਸਾਰੇ 6 ਯਾਤਰੀਆਂ ਨਾਲ ਕੇਦਾਰਨਾਥ ਲਈ ਰਵਾਨਾ ਹੋ ਗਿਆ। ਘਟਨਾ ਦੌਰਾਨ ਚੌਕਸੀ ਕਦਮ ਚੁੱਕਦੇ ਹੋਏ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ
📲Get App