🔥 TRENDING સુરતમાં નવરાત્રિ દરમિયાન ડૉ. કલ્પના સવ... સુરતમાં ખાનગી લક્ઝરી બસોના ચલકો દ્વારા... સુરતમાં નાસીરનગર ડિમોલિશન વિવાદમાં વિસ... अंबाला में पटाखों पर 8 नवंबर से 31 जनव... સુરતના હીરા કામદારોની ઓવરટાઇમ અને બોનસ... भगवान बाल्मीकि महाराज जी के जन्मोत्सव...
24 Oct 2026•
ગુજરાતી मराठी ਪੰਜਾਬੀ বাংলা
Politics

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਕਦਮ, ਸਪੈਸ਼ਲ ਵਾਰ ਰੂਮ ਸਥਾਪਤ

✍️ Reporter: Shamsher Singh 🗓 24 Oct 2026, 09:36 PM 👁 18
Share: 💬 WhatsApp 📘 Facebook 𝕏 Post

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਕਦਮ, ਸਪੈਸ਼ਲ ਵਾਰ ਰੂਮ ਸਥਾਪਤ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਕਦਮ, ਸਪੈਸ਼ਲ ਵਾਰ ਰੂਮ ਸਥਾਪਤ
‎Saturday, Oct 24, 2026।
‎ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਦਿਆਂ ਪੰਜ ਸੂਬਿਆਂ ਵਿਚ ਸਪੈਸ਼ਲ ਵਾਰ ਰੂਮ ਸਥਾਪਤ ਕੀਤੇ ਹਨ। ਇਸ ਸੰਬੰਧੀ ਬਕਾਇਦਾ ਕਾਂਗਰਸ ਵੱਲੋ ਪੱਤਰ ਵੀ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਵਾਰ ਰੂਮ ਦੇ ਚੇਅਰਮੈਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਦੀ ਮਨਜ਼ੂਰੀ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਕੇ. ਸੀ. ਵੇਣੂਗੋਪਾਲ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਰਿਲੀਜ਼ ਅਨੁਸਾਰ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।
‎ਪੰਜਾਬ ਵਿਚ ਕੰਨਨ ਗੋਪੀਨਾਥਨ, ਉਤਰ ਪ੍ਰਦੇਸ਼ ਵਿਚ ਸਚਿਨ ਯਾਦਵ, ਗੋਆ ਵਿਚ ਇਮਰੋਜ਼ ਖਾਨ, ਮਣੀਪੁਰ ਵਿਚ ਬਿਸਵਰੰਜਨ ਮੋਹੰਤੀ ਅਤੇ ਉਤਰਾਖੰਡ ਵਿਚ ਕ੍ਰਿਸ਼ਨ ਸਾਤਰੋੜ ਨੂੰ ਵਾਰ ਰੂਮ ਦਾ ਚੇਅਰਮੈਨ ਲਗਾਇਆ ਗਿਆ ਹੈ।
📲Get App