🔥 TRENDING Meghalaya CM Announces Upgrade of 56 B... तेज रफ्तार ट्रैक्टर ने मारा 15 वर्षीय... Meghalaya MP James Sangma Commends Del... Shillong Tea Brand Ink MoU with Dutch... Congress Leader Alleges Ballot Box Stu... Indore to See Rising Temperatures Over...
23 Oct 2026•
ગુજરાતી मराठी ਪੰਜਾਬੀ বাংলা
Crime

ਡੇਰਾਬੱਸੀ ’ਚ ਚੋਰਾਂ ਦੇ ਹੌਸਲੇ ਬੁਲੰਦ: ਨਵੀਂ ਹਾਈਡਰਾ ਕਰੇਨ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ

✍️ Reporter: Gaurav Sharma 🗓 23 Oct 2026, 03:58 PM 👁 39
Share: 💬 WhatsApp 📘 Facebook 𝕏 Post

ਡੇਰਾਬੱਸੀ ’ਚ ਚੋਰਾਂ ਦੇ ਹੌਸਲੇ ਬੁਲੰਦ: ਨਵੀਂ ਹਾਈਡਰਾ ਕਰੇਨ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ

ਡੇਰਾਬੱਸੀ ’ਚ ਚੋਰਾਂ ਦੇ ਹੌਸਲੇ ਬੁਲੰਦ: ਨਵੀਂ ਹਾਈਡਰਾ ਕਰੇਨ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ


ਡੇਰਾਬੱਸੀ, 23 ਅਕਤੂਬਰ
ਡੇਰਾਬੱਸੀ ਖੇਤਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਚੋਰਾਂ ਨੇ ਸੈਦਪੁਰਾ ਸਥਿਤ ਨੈਕਟਰ ਲਾਈਫ ਸਾਇੰਸਜ਼ ਦੇ ਯੂਨਿਟ ਨੰਬਰ ਇੱਕ ਨੇੜੇ ਖੜ੍ਹੀ ਇੱਕ ਨਵੀਂ ਹਾਈਡਰਾ ਕਰੇਨ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਕਰ ਲਏ। ਹੈਰਾਨੀ ਦੀ ਗੱਲ ਇਹ ਹੈ ਕਿ ਕਰੇਨ ਮਾਲਕ ਦੇ ਮੁਲਾਜ਼ਮ ਘਟਨਾ ਸਥਾਨ ਦੇ ਨੇੜੇ ਬਣੇ ਦਫ਼ਤਰ ਅੰਦਰ ਸੁੱਤੇ ਹੋਏ ਸਨ, ਪਰ ਚੋਰ ਬਿਨਾਂ ਕਿਸੇ ਨੂੰ ਭਿਣਕ ਲੱਗਿਆਂ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਪੀੜਤ ਕਾਰੋਬਾਰੀ ਮੁਤਾਬਕ ਇਸ ਘਟਨਾ ਕਾਰਨ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਕ੍ਰਿਪਾ ਕਰੇਨ ਸਰਵਿਸ ਦੇ ਮਾਲਕ ਸੋਹਨ ਲਾਲ ਪੁੱਤਰ ਕਾਕਾ ਰਾਮ ਵਾਸੀ ਡੇਰਾਬੱਸੀ ਨੇ ਦੱਸਿਆ ਕਿ ਉਨ੍ਹਾਂ ਕੋਲ ਵੱਖ-ਵੱਖ ਸਮਰੱਥਾ ਵਾਲੀਆਂ ਸੱਤ ਕਰੇਨਾਂ ਹਨ, ਜਿਨ੍ਹਾਂ ਰਾਹੀਂ ਫੈਕਟਰੀਆਂ ਅਤੇ ਹੋਰ ਉਦਯੋਗਿਕ ਅਦਾਰਿਆਂ ਵਿੱਚ ਭਾਰੀ ਮਸ਼ੀਨਰੀ ਚੁੱਕਣ ਅਤੇ ਢੋਆ-ਢੁਆਈ ਦਾ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ 18 ਅਕਤੂਬਰ ਨੂੰ ਹੀ ਉਨ੍ਹਾਂ ਨੇ ਕਰੀਬ 26 ਲੱਖ ਰੁਪਏ ਦੀ 15 ਟਨ ਸਮਰੱਥਾ ਵਾਲੀ ਨਵੀਂ ਹਾਈਡਰਾ ਕਰੇਨ ਖ਼ਰੀਦੀ ਸੀ। ਉਕਤ ਕਰੇਨ ਵੀ ਬਾਕੀ ਮਸ਼ੀਨਾਂ ਦੇ ਨਾਲ ਦਫ਼ਤਰ ਦੇ ਸਾਹਮਣੇ ਖੁੱਲ੍ਹੀ ਜਗ੍ਹਾ ਵਿੱਚ ਖੜ੍ਹੀ ਕੀਤੀ ਹੋਈ ਸੀ। ਸੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਪਹਿਲਾਂ ਸੈਦਪੁਰਾ ਡੇਰਾਬੱਸੀ ਰੋਡ ਤੇ ਗੁੱਗਾ ਮਾੜੀ ਨੇੜੇ ਸੀ, ਪਰ ਸੜਕ ਉੱਤੇ ਕਰੇਨਾਂ ਖੜ੍ਹੀਆਂ ਕਰਨ ਕਾਰਨ ਆਵਾਜਾਈ ਵਿੱਚ ਪੈਦਾ ਹੁੰਦੀ ਰੁਕਾਵਟ ਅਤੇ ਹੋਰ ਮੁਸ਼ਕਿਲਾਂ ਨੂੰ ਦੇਖਦਿਆਂ ਕਰੀਬ 15 ਦਿਨ ਪਹਿਲਾਂ ਹੀ ਦਫ਼ਤਰ ਨੈਕਟਰ ਲਾਈਫ ਯੂਨਿਟ ਨੰਬਰ ਇੱਕ ਦੇ ਨੇੜੇ ਤਬਦੀਲ ਕੀਤਾ ਗਿਆ ਸੀ। ਇੱਥੇ ਦਫ਼ਤਰ ਦੇ ਸਾਹਮਣੇ ਪੈਂਦੀ ਖੁੱਲ੍ਹੀ ਸ਼ਾਮਲਾਟ ਜ਼ਮੀਨ ਵਿੱਚ ਕਰੇਨਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਤ ਕਰੇਨਾਂ ਚਲਾਉਣ ਵਾਲੇ ਮੁਲਾਜ਼ਮ ਦਫ਼ਤਰ ਅੰਦਰ ਸੁੱਤੇ ਹੋਏ ਸਨ। ਉਨ੍ਹਾਂ ਮੁਤਾਬਕ ਚੋਰਾਂ ਨੇ ਕਥਿਤ ਤੌਰ ’ਤੇ ਤੜਕੇ ਕਰੀਬ ਦੋ ਤੋਂ ਢਾਈ ਵਜੇ ਦੇ ਦਰਮਿਆਨ ਨਵੀਂ ਕਰੇਨ ਦੇ ਚਾਰੇ ਟਾਇਰ ਰਿਮਾਂ ਸਮੇਤ ਖੋਲ੍ਹ ਲਏ ਅਤੇ ਇੰਟਰਲਾਕ ਟਾਈਲਾਂ ਦੇ ਉੱਪਰ ਖੜੀ ਕਰ ਗਏ । ਸਵੇਰੇ ਘਟਨਾ ਦਾ ਪਤਾ ਲੱਗਣ ’ਤੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਅਤੇ ਭਾਰੀ ਟਾਇਰਾਂ ਨੂੰ ਰਿਮਾਂ ਸਮੇਤ ਖੋਲ੍ਹ ਕੇ ਲਿਜਾਣਾ ਆਮ ਗੱਲ ਨਹੀਂ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਚੋਰਾਂ ਵੱਲੋਂ ਕਿਸੇ ਵਾਹਨ ਅਤੇ ਸੰਦਾਂ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪੀੜਤ ਕਾਰੋਬਾਰੀ ਨੇ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਮੁਤਾਬਕ ਏ.ਐੱਸ.ਆਈ. ਦਿਲਬਾਗ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗੇ ਹੋਏ, ਜਦਕਿ ਨੇੜਲੀ ਫੈਕਟਰੀ ਵਿੱਚ ਕੈਮਰੇ ਲੱਗੇ ਹਨ।
📲Get App