🔥 TRENDING BETA NA MAA KO JALAYA झारखंड के पूर्व नेता और पाकुड़ के विधा... माता रानी को उत्साहपूर्वक विदाई, ढोल‑ड... ನವರಾತ್ರಿ ಉತ್ಸವ ಪಲ್ಲಕ್ಕಿ ಮಹೋತ್ಸವ. भागलपुर में फर्जी शिक्षिका के नाम पर 9... बांका के मुरहरा स्टेशन के पास हाई वोल्...
23 Oct 2026•
ગુજરાતી मराठी ਪੰਜਾਬੀ বাংলা
Politics

ਵਿਧਾਨ ਸਭਾ ਇਜਲਾਸ : ਪਰਗਟ ਸਿੰਘ ਦਾ ਪੰਜਾਬ ਸਰਕਾਰ ''ਤੇ ਵੱਡਾ ਹਮਲਾ ‎।

✍️ Reporter: Shamsher Singh 🗓 23 Oct 2026, 12:44 PM 👁 14
Share: 💬 WhatsApp 📘 Facebook 𝕏 Post

ਵਿਧਾਨ ਸਭਾ ਇਜਲਾਸ : ਪਰਗਟ ਸਿੰਘ ਦਾ ਪੰਜਾਬ ਸਰਕਾਰ ''ਤੇ ਵੱਡਾ ਹਮਲਾ ‎।

ਵਿਧਾਨ ਸਭਾ ਇਜਲਾਸ : ਪਰਗਟ ਸਿੰਘ ਦਾ ਪੰਜਾਬ ਸਰਕਾਰ ''ਤੇ ਵੱਡਾ ਹਮਲਾ
‎।
‎ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਭਾਰੀ ਹੰਗਾਮਾ ਹੋ ਗਿਆ। ਕਾਰਵਾਈ ਦੀ ਸ਼ੁਰੂਆਤ 'ਤੇ ਹੀ ਕਾਂਗਰਸ ਨੇ ਮੰਗ ਕੀਤੀ ਕਿ ਸਰਕਾਰ ਸਭ ਤੋਂ ਪਹਿਲਾਂ ਸੂਬੇ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਵਾਵੇ। ਇਸ ਦੌਰਾਨ ਜਦੋਂ ਇਹ ਮੰਗ ਨਾ ਮੰਨੀ ਗਈ ਤਾਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚੋਂ ਵਾਕ ਆਊਟ ਕਰ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬਸੰਤੀ ਪੱਗਾ ਬੰਨ੍ਹ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਭਗੌੜੇ, ਦਿੱਲੀ ਦੇ ਧਾੜਵੀ ਅਤੇ ਦਿੱਲੀ ਤੋਂ ਨਕਾਰੇ ਹੋਏ ਲੀਡਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਦਾ ਕਲਾਕਾਰ ਹੋਣ ਦੇ ਨਾਤੇ ਬਹੁਤ ਇੱਜ਼ਤ ਕਰਦੇ ਸੀ ਪਰ ਜੋ ਪੰਜਾਬ ਨਾਲ ਤੁਸੀਂ ਤੇ ਤੁਹਾਡੀ ਧਾੜਵੀ ਟੀਮ ਨੇ ਕੀਤਾ, ਉਹ ਬਹੁਤ ਮਾੜਾ ਹੈ।
‎ਪਰਗਟ ਸਿੰਘ ਨੇ ਕਿਹਾ ਕਿ ਲੋਕ ਕਦੋਂ ਉਠਦੇ ਹਨ, ਜਦੋਂ ਸੂਬੇ ਵਿਚ ਲੋਕਤੰਤਰ ਖਤਮ ਹੋ ਜਾਂਦਾ ਹੈ, ਕੇਂਦਰ ਵਿਚ ਮੋਦੀ ਸਰਕਾਰ ਤੇ ਪੰਜਾਬ ਵਿਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਤੰਤਰ ਖਤਮ ਕਰ ਦਿੱਤਾ ਹੈ। ਨਸ਼ੇ 'ਤੇ ਸਵਾਲ ਪੁੱਛਣ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਈ. ਡੀ. ਨੇ 10 ਹਜ਼ਾਰ ਕਰੋੜ ਦਾ ਘੁਟਾਲਾ ਲੱਭਿਆ। ਅੱਜ ਜਿਹੜੀ ਬਿਊਰੋਕ੍ਰੇਸੀ ਵਿਚ ਗਿਰਾਵਟ ਆਈ ਹੈ, ਇਹ ਦੇਸ਼ ਲਈ ਸ਼ਰਮ ਦੀ ਗੱਲ ਹੈ। ਅਸਲੀਅਤ ਤਾਂ ਇਹ ਹੈ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ। ਪਰਗਟ ਸਿੰਘ ਨੇ ਕਿਹਾ ਕਿ ਉਹ ਵਿਧਾਨ ਸਭਾ ਵਿਚ ਲਾਹਣਤੀ ਪੱਤਰ ਲੈ ਕੇ ਆਏ ਸੀ, ਜਿਸ ਨੂੰ ਉਹ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਸੌਂਪਣਾ ਚਾਹੁੰਦੇ ਸੀ ਪਰ ਇਹ ਦੋਵੇਂ ਭਗੌੜੇ ਹਨ।
📲Get App