🔥 TRENDING BESCOM Sets Oct 31, 2026 Deadline for... આખા વર્ષ ની મેહનત ઉપર પાણી ફરી વળીયુ વ... Karnataka Police to Recruit 7,925 New... Karnataka Health Dept Provides Free Co... India Sees 25% Rise in Millet Exports... एक्सरसाइज
23 Oct 2026•
ગુજરાતી मराठी ਪੰਜਾਬੀ বাংলা
Crime

ਕਾਰ ਬਾਜ਼ਾਰ ਨੇੜੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਕਿਸ਼ਨਗੜ੍ਹ ''ਚ ਵਾਪਰੀ ਵਾਰਦਾਤ

✍️ Reporter: Shamsher Singh 🗓 23 Oct 2026, 07:38 PM 👁 16
Share: 💬 WhatsApp 📘 Facebook 𝕏 Post

ਕਾਰ ਬਾਜ਼ਾਰ ਨੇੜੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਕਿਸ਼ਨਗੜ੍ਹ ''ਚ ਵਾਪਰੀ ਵਾਰਦਾਤ

ਕਾਰ ਬਾਜ਼ਾਰ ਨੇੜੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਕਿਸ਼ਨਗੜ੍ਹ ''ਚ ਵਾਪਰੀ ਵਾਰਦਾਤ
‎Friday, Oct 23, 2026 ।
‎
‎
‎ਨਵੀਂ ਦਿੱਲੀ (ਏਜੰਸੀ)- ਦੱਖਣ-ਪੱਛਮੀ ਦਿੱਲੀ ਦੇ ਕਿਸ਼ਨਗੜ੍ਹ ਇਲਾਕੇ 'ਚ ਵੀਰਵਾਰ ਦੇਰ ਰਾਤ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਪੁਲਸ ਨੂੰ ਵੀਰਵਾਰ ਨੂੰ ਦੁਪਹਿਰ 12:53 ਵਜੇ ਦੇ ਕਰੀਬ ਕਮਿਊਨਿਟੀ ਸੈਂਟਰ 'ਚ ਕਾਰ ਬਾਜ਼ਾਰ ਕੋਲ ਇਕ ਵਿਅਕਤੀ ਨੂੰ ਗੋਲੀ ਮਾਰੇ ਜਾਣ ਦੀ ਸੂਚਨਾ ਮਿਲੀ।
‎ਅਧਿਕਾਰੀ ਨੇ ਕਿਹਾ ਕਿ ਇਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਵਿਅਕਤੀ ਨੂੰ ਇਕ ਨਿੱਜੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਦੀ ਜਾਂਚ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਅਪਰਾਧ ਅਤੇ ਫੋਰੈਂਸਿਕ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ। ਪੁਲਸ ਨੇ ਕਿਸ਼ਨਗੜ੍ਹ ਪੁਲਸ ਸਟੇਸ਼ਨ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਕਤਲ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।
📲Get App