🔥 ट्रेंडिंग तारानगर में नगर पालिका अध्यक्ष हरि इंद... Industries Department to Offer Free Pa... Karnataka Agriculture Department Launc... शादी के 15 दिन बाद लड़की भगाई, साथ में... Electric Green Taxis Increased at Beng... इलाहाबाद–झाँसी खण्ड स्नातक निर्वाचन: भ...
22 अक्टू. 2026•
ગુજરાતી मराठी ਪੰਜਾਬੀ বাংলা
विदेश

ਮਿਡਲ ਈਸਟ ਜੰਗ ''ਚ ਇਕ ਹੋਰ ਭਾਰਤੀ ਦੀ ਗਈ ਜਾਨ ! ਕਈ ਹੋਰ ਜ਼ਖ਼ਮੀ

✍️ रिपोर्टर: Shamsher Singh 🗓 22 अक्टू. 2026, 07:50 PM 👁 23
शेयर करें: 💬 WhatsApp 📘 Facebook 𝕏 Post

ਮਿਡਲ ਈਸਟ ਜੰਗ ''ਚ ਇਕ ਹੋਰ ਭਾਰਤੀ ਦੀ ਗਈ ਜਾਨ ! ਕਈ ਹੋਰ ਜ਼ਖ਼ਮੀ

ਮਿਡਲ ਈਸਟ ਜੰਗ ''ਚ ਇਕ ਹੋਰ ਭਾਰਤੀ ਦੀ ਗਈ ਜਾਨ ! ਕਈ ਹੋਰ ਜ਼ਖ਼ਮੀ
‎Thursday, Oct 22, 2026।
‎ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਭੜਕੀ ਜੰਗ ਵਿਚਾਲੇ ਸਾਊਦੀ ਅਰਬ ਦੇ ਏਅਰਪੋਰਟਾਂ ਅਤੇ ਸਿਵਲ ਟਿਕਾਣਿਆਂ 'ਤੇ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਜਾ ਰਹੇ ਭਿਆਨਕ ਹਮਲਿਆਂ 'ਚ ਭਾਰਤੀ ਨਾਗਰਿਕ ਵੀ ਸ਼ਿਕਾਰ ਹੋ ਰਹੇ ਹਨ। ਇਸੇ ਦੌਰਾਨ ਸਾਊਦੀ ਅਰਬ ਦੇ ਦਮਾਮ ਏਅਰਪੋਰਟ 'ਤੇ ਬੁੱਧਵਾਰ ਰਾਤ ਹੋਏ ਹਮਲੇ 'ਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ, ਸਾਊਦੀ ਅਰਾਮਕੋ ਦੇ ਪ੍ਰਮੁੱਖ ਸ਼ਾਇਬਾਹ ਤੇਲ ਫੀਲਡ 'ਤੇ ਹੋਏ ਡਰੋਨ ਹਮਲੇ 'ਚ ਵੀ ਇੱਕ ਭਾਰਤੀ ਨਾਗਰਿਕ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।
‎ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੁਸ਼ਟੀ ਕੀਤੀ ਕਿ ਬੁੱਧਵਾਰ ਰਾਤ ਦਮਾਮ ਏਅਰਪੋਰਟ 'ਤੇ ਹੋਏ ਹਮਲੇ 'ਚ ਮਾਰੇ ਗਏ ਦੋ ਵਿਅਕਤੀਆਂ 'ਚੋਂ ਇੱਕ ਭਾਰਤੀ ਸੀ। ਹਮਲੇ 'ਚ ਦੋ ਹੋਰ ਭਾਰਤੀ ਨਾਗਰਿਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਇਸ ਤੋਂ ਬਾਅਦ ਯੂ.ਏ.ਈ. ਸਰਹੱਦ ਨੇੜੇ ਰੂਬ-ਅਲ-ਖਾਲੀ ਰੇਗਿਸਤਾਨ 'ਚ ਸਥਿਤ 'ਸਾਊਦੀ ਅਰਾਮਕੋ' ਦੇ ਸ਼ਾਇਬਾਹ ਤੇਲ ਫੀਲਡ ਵੱਲ ਆ ਰਹੇ ਡਰੋਨ ਨੂੰ ਸਾਊਦੀ ਏਅਰ ਡਿਫੈਂਸ ਨੇ ਹਵਾ 'ਚ ਹੀ ਤਬਾਹ ਕਰ ਦਿੱਤਾ। ਹਾਲਾਂਕਿ, ਡਰੋਨ ਦਾ ਮਲਬਾ ਬਾਹਰ ਖੜ੍ਹੇ ਇੱਕ ਵਾਹਨ 'ਤੇ ਡਿੱਗਣ ਨਾਲ ਅੱਗ ਲੱਗ ਗਈ, ਜਿਸ ਕਾਰਨ 2 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 1 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਜ਼ਖਮੀ ਹੋ ਗਏ। ਇਸ ਮਹੀਨੇ ਦੇ ਸ਼ੁਰੂ ਵਿੱਚ ਰਿਆਧ ਦੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਹਮਲੇ 'ਚ ਵੀ ਇੱਕ ਭਾਰਤੀ ਨਾਗਰਿਕ ਦੀ ਜਾਨ ਚਲੀ ਗਈ ਸੀ।
‎ਇਨ੍ਹਾਂ ਹਮਲਿਆਂ ਵਿਚਾਲੇ ਸਾਊਦੀ ਅਰਬ 'ਚ ਰਹਿ ਰਹੇ ਲਗਭਗ 27 ਲੱਖ ਭਾਰਤੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਾਰਤੀ ਦੂਤਾਵਾਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।
📲Get App