🔥 ट्रेंडिंग Karnataka Youth Scientists Honored wit... आईएएफ के प्रमुख एपी सिंह ने पहली प्रशि... Bangalore Metro Enhances Digital Card... अदिति भंडारकर ने डीपी वर्ल्ड पीजीटी क्... ओडिशा में शिशु हाथी ने उठाए पहली कदम,... Horticulture Dept. Offers Technical Su...
22 अक्टू. 2026•
ગુજરાતી मराठी ਪੰਜਾਬੀ বাংলা
रक्षा

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਪਰਿਵਾਰ ''ਚ ਸੋਗ ਦੀ ਲਹਿਰ

✍️ रिपोर्टर: Shamsher Singh 🗓 22 अक्टू. 2026, 02:57 PM 👁 18
शेयर करें: 💬 WhatsApp 📘 Facebook 𝕏 Post

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਪਰਿਵਾਰ ''ਚ ਸੋਗ ਦੀ ਲਹਿਰ

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਪਰਿਵਾਰ ''ਚ ਸੋਗ ਦੀ ਲਹਿਰ
‎Thursday, Oct 22, 2026।
‎ਖਮਾਣੋ (ਜਗਜੀਤ ਸਿੰਘ ਜਟਾਣਾ) : ਭਾਰਤੀ ਫੌਜ ਵਿਚ ਬਤੌਰ ਹੌਲਦਾਰ ਨੌਕਰੀ ਕਰਦੇ ਪਿੰਡ ਮਨਸੂਰਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਫੌਜੀ ਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੇ ਸਮਾਚਾਰ ਮਿਲੇ ਹਨ। ਮ੍ਰਿਤਕ ਹੌਲਦਾਰ ਬਲਜਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਵਾਸੀ ਪਿੰਡ ਮਨਸੂਰ ਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2011 'ਚ ਭਾਰਤੀ ਫੌਜ 66 ਬੰਗਾਲ ਇੰਜੀਨੀਅਰ ਰਿਜਮੈਂਟ ਵਿਚ ਭਰਤੀ ਹੋਇਆ ਸੀ ਜਿਸ ਦੀ 20 ਅਕਤੂਬਰ ਸ਼ਾਮ 6 ਵਜੇ ਦੇ ਕਰੀਬ ਅਟੈਕ ਹੋ ਜਾਣ ਉਪਰੰਤ ਮੌਤ ਹੋ ਗਈ।
‎ਜਿਵੇਂ ਹੀ ਉਕਤ ਘਟਨਾ ਸਬੰਧੀ ਪਿੰਡ ਇਲਾਕੇ ਅਤੇ ਪਿੰਡ 'ਚ ਖਬਰ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਫੌਜੀ ਜਵਾਨ ਬਲਜਿੰਦਰ ਸਿੰਘ ਆਪਣੇ ਪਿੱਛੇ ਪਤਨੀ, ਇਕ ਧੀ ਤੇ ਮਾਤਾ-ਪਿਤਾ ਛੱਡ ਗਿਆ ਹੈ।
📲Get App