🔥 TRENDING India climbs global mobile internet sp... Free Bicycle Distribution Launched for... ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਤਿਉ... Kannada Film Selected for Prestigious... ਪੰਜਾਬ ਵਿਧਾਨ ਸਭਾ ''ਚ ਪਰਵਿੰਦਰ ਸਿੰਘ ਝੋਟਾ... Bengaluru Hosts Horticulture Exhibitio...
22 Oct 2026•
ગુજરાતી मराठी ਪੰਜਾਬੀ বাংলা
Crime

ਲੁਧਿਆਣਾ ਦੇ ਮਸ਼ਹੂਰ ਛੋਲੇ-ਕੁਲਚੇ ਵਾਲੇ ਦੇ ਨੌਜਵਾਨ ਪੁੱਤ ਦਾ ਗੋਲੀਆਂ ਮਾਰ ਕੇ ਕਤਲ

✍️ Reporter: Shamsher Singh 🗓 22 Oct 2026, 01:25 PM 👁 18
Share: 💬 WhatsApp 📘 Facebook 𝕏 Post

ਲੁਧਿਆਣਾ ਦੇ ਮਸ਼ਹੂਰ ਛੋਲੇ-ਕੁਲਚੇ ਵਾਲੇ ਦੇ ਨੌਜਵਾਨ ਪੁੱਤ ਦਾ ਗੋਲੀਆਂ ਮਾਰ ਕੇ ਕਤਲ

ਲੁਧਿਆਣਾ ਦੇ ਮਸ਼ਹੂਰ ਛੋਲੇ-ਕੁਲਚੇ ਵਾਲੇ ਦੇ ਨੌਜਵਾਨ ਪੁੱਤ ਦਾ ਗੋਲੀਆਂ ਮਾਰ ਕੇ ਕਤਲ
‎Thursday, Oct 22, 2026 ।
‎ਲੁਧਿਆਣਾ (need24) : ਸ਼ਹਿਰ ਦੇ ਮਸ਼ਹੂਰ ਪੰਡਤ ਛੋਲੇ ਕੁਲਚੇ ਦੁਕਾਨ ਦੇ ਮਾਲਕ ਦੇ ਪੁੱਤ ਰਾਹੁਲ ਸ਼ਰਮਾ ਦਾ ਬੁੱਧਵਾਰ ਦੇਰ ਰਾਤ ਜਨਮ ਦਿਨ ਦੀ ਪਾਰਟੀ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ 'ਤੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਵਿਚ ਇਕ ਉਸ ਦੀ ਛਾਤੀ ਅਤੇ ਦੂਜੀ ਪਿੱਠ ਵਿਚ ਲੱਗੀ। ਲਹੂ-ਲੁਹਾਨ ਹਾਲਤ ਵਿਚ ਉਸ ਨੂੰ ਤੁਰੰਤ ਡੀ. ਐੱਮ. ਸੀ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮਹਿਜ਼ ਤਿੰਨ ਸਾਲ ਪਹਿਲਾਂ ਰਾਹੁਲ ਦਾ ਵਿਆਹ ਹੋਇਆ ਸੀ, ਇਸ ਵਾਰਦਾਤ ਕਾਰਣ ਪਰਿਵਾਰ ਵਿਚ ਕੋਹਰਾਮ ਮਚ ਗਿਆ ਹੈ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਕਾਤਲਾਂ ਖ਼ਿਲਾਫ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‎ਪਰਿਵਾਰ ਦਾ ਕਹਿਣਾ ਹੈ ਕਿ ਰਾਹੁਲ ਬੁੱਧਵਾਰ ਸ਼ਾਮ ਆਪਣੀ ਚਿੱਟੀ ਸਕਾਰਪੀਓ ਗੱਡੀ ਲੈ ਕੇ ਘਰੋਂ ਨਿਕਲਿਆ ਸੀ। ਉਸ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਇਕ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਿਹਾ ਹੈ। ਦੇਰ ਰਾਤ ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਰਾਹੁਲ ਦੀ ਉਥੇ ਮੌਜੂਦ ਨੌਜਵਾਨਾਂ ਨਾਲ ਤਿੱਖੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਇੰਨਾ ਵੱਧ ਗਿਆ ਕਿ ਨੌਜਵਾਨਾਂ ਨੇ ਤੈਸ਼ 'ਚ ਆ ਕੇ ਰਾਹੁਲ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਫੁੱਲਾਂਵਾਲ ਚੌਂਕ ਦੇ ਜੇ-ਬਲਾਕ ਮਾਲ ਵੱਲ ਜਾਂਦੀ ਸੜਕ 'ਤੇ ਵਾਪਰੀ ਹੈ।
‎ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਭਾਰੀ ਪੁਲਸ ਨਾਲ ਡੀ. ਐੱਮ. ਸੀ. ਹਸਪਤਾਲ ਅਤੇ ਘਟਨਾ ਸਥਾਨ 'ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਰ ਰਾਤ ਆਯੋਜਿਤ ਇਸ ਪਾਰਟੀ ਵਿਚ ਕੌਣ ਕੌਣ ਸ਼ਾਮਲ ਸੀ, ਪਾਰਟੀ ਵਿਚ ਕਿਸ ਗੱਲ ਤੋਂ ਝਗੜਾ ਹੋਇਆ ਅਤੇ ਗੋਲੀ ਚਲਾਉਣ ਵਾਲਾ ਮੁੱਖ ਹਮਲਾਵਰ ਕੌਣ ਸੀ, ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂਦੀ ਫੂਟੇਜ ਵੀ ਖੰਗਾਲ ਰਹੀ ਹੈ। ਪੁਲਸ ਮੁਤਾਬਕ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
📲Get App