🔥 TRENDING उपदेश गौतम (22) और पत्नी पूजा (21) के... ड्यूटी में लगे अधिकारी-कर्मचारियों को... अवैध असलहे के साथ 3 आरोपियों को दबोचा। भागलपुर में बड़ी खंजरपुर की दुर्गा पूज... *खशेमपुर (P): दशहरा उत्सव बड़े जोश के... ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡ...
21 Oct 2026•
ગુજરાતી मराठी ਪੰਜਾਬੀ বাংলা
Crime

ਪੰਜ ਕਿਲੋ ਗਾਂਜੇ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

✍️ Reporter: Gaurav Sharma 🗓 21 Oct 2026, 09:15 PM 👁 45
Share: 💬 WhatsApp 📘 Facebook 𝕏 Post

ਪੰਜ ਕਿਲੋ ਗਾਂਜੇ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਪੰਜ ਕਿਲੋ ਗਾਂਜੇ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਡੇਰਾਬੱਸੀ ਦੇ ਡੀ.ਐੱਸ.ਪੀ. ਰਾਜੇਸ਼ ਹਸਤੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਥਾਣਾ ਲਾਲੜੂ ਦੇ ਐੱਸ.ਐੱਚ.ਓ. ਇੰਸਪੈਕਟਰ ਆਕਾਸ਼ ਸ਼ਰਮਾ ਦੀ ਟੀਮ ਨੇ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਗਸ਼ਤ ਦੌਰਾਨ ਝਰਮੜੀ ਬੈਰੀਅਰ ਨੇੜੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਪੰਜ ਕਿਲੋ ਗਾਂਜਾ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਪਿੰਕੂ ਕੁਮਾਰ ਪੁੱਤਰ ਪ੍ਰੇਮ ਕੁਮਾਰ ਉਦਾ, ਵਾਸੀ ਪਿੰਡ ਅਮਰਾਈ ਨਵਾਦਾ, ਥਾਣਾ ਬਹੀਆ, ਜ਼ਿਲ੍ਹਾ ਭੋਜਪੁਰ (ਬਿਹਾਰ) ਵਜੋਂ ਦੱਸੀ ਗਈ ਹੈ।
ਐੱਸ.ਐੱਚ.ਓ. ਆਕਾਸ਼ ਅਨੁਸਾਰ ਉਕਤ ਵਿਅਕਤੀ ਪੈਦਲ ਜਾ ਰਿਹਾ ਸੀ ਅਤੇ ਉਸ ਨੇ ਬੈਗ ਚੁੱਕਿਆ ਹੋਇਆ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਸ਼ੱਕੀ ਹਾਲਾਤਾਂ ਵਿੱਚ ਵਾਪਸ ਮੁੜਨ ਲੱਗਾ। ਉਸ ਨੂੰ ਰੋਕ ਕੇ ਜਦੋਂ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 5 ਕਿਲੋ ਗਾਂਜਾ ਬਰਾਮਦ ਹੋਇਆ। ਥਾਣਾ ਲਾਲੜੂ ਵਿਖੇ ਉਕਤ ਵਿਅਕਤੀ ਖ਼ਿਲਾਫ਼ ਐੱਨ.ਡੀ.ਪੀ.ਐੱਸ. (NDPS) ਐਕਟ ਦੀ ਧਾਰਾ 20/61/85 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਵਿੱਚ ਪੇਸ਼ ਕਰਨ 'ਤੇ ਉਸ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
📲Get App